ਪੰਨਾ:ਭਾਈ ਗੁਰਦਾਸ.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਲੇ ਕਰ ਮੰਨੀਅਨਿ ਬੁਰਿਆਂ ਦੇ ਹਰ ਕਾਜ ਸਵਾਰੇ ਪਾਪ ਕਰੰਦੋ ਪਤਿਤ ਉਧਾਰੇ । ੧੦-੨੩

ਿਛਲੇ ਚਿਤਰਕਾਰ ਰੰਗ ਲਾ ਕੇ, ਚਿਤਰ ਦੇ ਪਿਛਲੇ ਪਾਸੇ ਜ਼ਹਿਰ ਮੌਹਰੇ ਪੱਥਰ ਵਾਂਗ ਇਕ ਕਿਸਮ ਦੇ ਮੁਲੈਮ ਪੱਥਰ ਨੂੰ ਕਾਗ਼ਜ਼ ਤੇ ਜਾਂਦੇ ਸਨ, ਜਿਸ ਕਰਕੇ ਓਸ ਗੀਟੇ ਦਾ ਨਾਂ ਘੋਟਾ ਪੈ ਗਿਆ। ਘਟੇ ਨਾਲ ਰਤਾ ਪਧਰੇ, ਚਮਕੀਲੇ ਸੁਥਰੇ ਰੰਗ ਹੋ ਜਾਂਦੇ ਸਨ । ਇਹ ਘੋਟਾ ਹੈ, ਤੱਤ ਦਾ ਆਪਣੇ ਆਸ਼ੇ ਦਾ, ਜਿਹੜਾ ਭਾਈ ਸਾਹਿਬ ਹਰ ਅੱਧੀ ਕਲੀ ਵਿਚ ਦੇ’ਦੇ ਸਨ । ਅਜ ਕਲ ਘੰਟੇ ਦਾ ਰਵਾਜ ਤਸਵੀਰ ਕਸ਼ੀ ਵਿਚ ਨਹੀਂ ਰਿਹਾ, ਪਰ ਆਰਟਿਸਟ ਘੋਟੇ ਦਾ ਕੰਮ ਡੂੰਘੀ ਗਲ ਦਸਣ, ਜੀਵਣ ਜਾਚ ਸਿਖਾਉਣ ਦਾ ਮੰਤਵ ਕਈ ਤਰ੍ਹਾਂ ਨਾਲ ਪੂਰਾ ਕਰਦੇ ਹਨ।

ਬਹੁਤੇ ਸਾਹਿਤਕਾਰ ਤਸਵੀਰ ਬਣਾਕੇ ਘੋਟਾ ਘੱਟ ਹੀ ਫੇਰਦੇ ਹਨ। ਤਸਵੀਰ ਦੀ ਵਹਾਈ ਤੇ ਹੋਰ ਕਿੰਨੇ ਵੀ ਗੁਣ ਹੋਣ, ਜੇ ਘੋਟਾ ਨਾ ਫਿਰਿਆ, ਜੇ ਸ ਾਹਿਤ ਨੇ ਸਾਡੇ ਨਾਲ ਹਿੱਤ ਦੀ ਗੱਲ ਨਾ ਕੀਤਾ ਤਾਂ ਉਹ ਤਸਵੀਰ ਬੇਜਿੰਦ ਜਿਹੀ ਹੈ । ਤਾਂ ਭਾਈ ਸਾਹਿਬ ਪਰਾਨਿਕ ਕਥਾਂ ਦੀਆਂ ਹੀ ਨਹੀਂ ਸਗੋਂ ਹੋਰ ਵੀ ਤਸਵੀਰਾਂ ਖਿਚਦੇ ਹਨ । ਸਿੱਧਾਂ ਨੂੰ ਗੁਰੂ ਨਾਨਕ ਦੇਵ ਜੀ, ਸੰਸਾਰ ਦੀ ਝਾਕੀ ਦਿਖਾ ਰਹੇ ਹਨ । ਏਸ ਪਉੜੀ ਦੇ ਲਫ਼ਜ਼ ਰੰਗਾਂ ਨਾਲ ਨਹੀਂ ਰੰਗੇ ਜਾ ਸਕਦੇ । ਹਰ ਵਕ, ਇਕ ਤਸਵੀਰ ਪੇਸ਼ ਕਰਦੀ ਹੈ, ਤੇ ਅਕੱਠੀਆਂ ਇਕ ੪ ਭਰੇ ਨਜ਼ਾਰੇ ਦੇ ਦੀਦਾਰ ਕਰ ਰਹੀਆਂ ਹਨ-ਵਾਰ ਪਹਲੀ ਦੀ ਪਉੜੀ ੩੦ ਹੈ ਜੋ ਪਹਿਲਾਂ ਦਿੱਤੀ ਗਈ ਹੈ । , ਕਮਾਦ, ਵੜੇਵਾਂ, ਤਿਲ, ਖਸਖਸ ਦਾ ਦਾਣਾ, ਕਪਾਹ ਦਾ ਗਿਆਨ ਤੇ ਬਿਆਨ ਪੂਰੀ ਤਸਵੀਰ ਖਿਚ ਰਹੇ ਹਨ। ੧੪੧