ਸਮੱਗਰੀ 'ਤੇ ਜਾਓ

ਪੰਨਾ:ਭਾਈ ਗੁਰਦਾਸ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਈ ਵਾਰੀ ਭਾਈ ਸਾਹਿਬ ਦੋ ਚੀਜ਼ਾਂ ਦਾ ਮੁਕਾਬਲਾ ਕਰਕੇ ਸੁਪਾਤਰ ਤੇ ਕੁਪਾਤਰ ਨੂੰ ਨੀਵਾਂ ਉੱਚਾ ਕਰਦਿਆਂ ਬਿਆਨ ' ਤੇ ਜ਼ਬਾਨ ਦੇ ਜ਼ੋਰ ਨਾਲ ਚਿਤਰ ਬਣਾਂਦੇ ਹਨ। ਇਹ ਨਿਰੇ ਦਲੀਲਾਂ ਦੇ ਹਲਕੇ ਸਕੈਚ ਨਹੀਂ ਹੋਂਦੇ ਸਗੋਂ ਰੰਗ ਦਾਰ ਤਸਵੀਰਾਂ ਹੋ ਦੀਆਂ ਹਨ।

ਸੱਚੁ ਸੋਹੈ ਸਿਰਿ ਪਗ ਜਿਊਂ ਕੋਝਾ ਕੂੜ ਕੁਥਾਇ ਕਛੋਟਾ
ਸੱਚੁ ਸਤਾਣਾ ਸਾਰਦੂਲ ਕੂੜ ਜਿਵੇਂ ਹੀਣਾ ਹਰਣੇਦਾ
ਲਾਹਾ ਸੱਚੁ ਵਣੰਜੀਐ ਕੂੜਿ ਕਿ ਵਣਜਹੁ ਆਵੈ ਤੋਟਾ
ਸੱਚੁ ਖਰਾ ਸਾਬਾਸਿ ਹੈ ਕੂੜਿ ਨ ਚੱਲੈ ਦਮੜਾ ਖੋਟਾ
ਤਾਰੇ ਲੱਖ ਅਮਾਵਸ਼ੇ ਘੋਰਿ ਅੰਨ੍ਹੇ ਚਣਾਣ ਹੋਟਾ,
ਸੂਰਜੁ ਇਕ ਕੜੰਦਿਆਂ ਹੁਇ ਅਠ ਖੰਡ ਪਵੈ ਫਲ ਛੋਟਾ
ਕੂੜ ਸੱਚੁ ਜਿਊਂ ਵੱਟ ਘੜੋਟਾ॥੩੦॥

ਮੌਲਾਨਾ ਹਾਲੀ ਦੇ ਮੁਨਾਜ਼ ਮਸ਼ਹੂਰ ਹਨ, ਪਰ ਓਹਨਾ ਵਿਚੋਂ ਅਜਿਹੀਆਂ ਤਸਵੀਰਾਂ ਮੁਸ਼ਕਲ ਬਣਦੀਆਂ ਹਨ। ਭਾਈ ਸਾਹਿਬ ਦਾ ਬੁਰਾ, ਭਲਾ, ਬੂੜ, ਸਚੁ ਤੇ ਮਨਮੁਖ ਗੁਰਮੁਖ ਏਸ ਤਰਾਂ ਆ ਖਲੋਂਦੇ ਹਨ ਕਿ ਇਕ ਦਾ ਰੋਅਬ, ਜਗ੍ਹਾ ਦੂਸਰੇ ਤੇ ਆਪਣੇ ਆਪ ਪੈਂਦਾ ਹੈ ਤੇ ਪੜ੍ਹਣ ਵਾਲੇ ਦੇ ਦਿਮਾਗ਼ ਵਿਚ ਚਿਤਰ ਬਣ ਜਾਂਦਾ ਹੈ। ਹਾਲੀ ਸਾਹਿਬ ਦੇ ਪਾਤਰ ਤਕਰੀਰਾਂ ਕਰਦੇ ਹਨ, ਛਾਤੀ ਤੇ ਹੱਥ ਮਾਰਕੇ, ਏਕਾ ਫੁਟ ਨੂੰ ਆਪਣੀ ਤਾਰੀਫ਼ ਆਪ ਸੁਣਾਂਦਾ ਹੈ, ਜਿਹੜੀ ਅਤਕਥਨੀ ਤਕ ਅਪੜਦੀ ਹੈ।ਕਿੰਨਾ ਵੀ ਸਿਆਣਾ ਤੇ ਚਤਰ ਹੋਵੇ ਆਪਣੀ ਏਨੀ ਤਾਰੀਫ਼ ਨਹੀਂ ਕਰ ਸਕਦਾ। ਓਥੇ ਤਾਂ ਐਨ ਝਗੜਾ ਤੇ ਲੜਾਈ ਹੋ ਜਾਂਦੀ ਹੈ, ਜਿਥੇ ਆਪਣੀ ਉਸਤਤ ਤੇ ਅਗਲੇ ਦੀ ਨਿੰਦਿਆ ਚਲ ਪਵੇ, ਦੋਵੇਂ ਨਿਹੋਰੇ, ਤਾਅਨੇ, ਮਿਹਣੇ ਤੇ ਛਿੱਬੀਆਂ ਵੀ ਦੇਣ ਲੱਗ ਪੈਂਦੇ ਹਨ। ਅਜਿਹੀਆਂ ਥਾਂਵਾਂ ਤੇ,

੧੪੨,