ਸਮੱਗਰੀ 'ਤੇ ਜਾਓ

ਪੰਨਾ:ਭਾਈ ਗੁਰਦਾਸ.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਪਰਲਾ ਪਰ ਵਖਰੇ ਢਬ ਦਾ:-

ਗਿੱਦੜ ਦਾਖ ਨ ਅਪੜੈ ਆਖੈ ਥੁ ਕਉੜੀ
ਨਚਨਿ ਨੱਚ ਨ ਜਾਣਦੀ ਆਖੈ ਭੋਇ ਸਉੜੀ
ਬਲੇ ਅਗੈ ਗਾਵੀਐ ਭੈਰਉ ਸੋ ਗਉੜੀ
ਹੰਸਾਂ ਨਾਲਿ ਟਟੀਹਰੀ ਕਿਉਂ ਪਹੁੰਚੈ ਦਉੜੀ
ਸਾਵਣ ਵਣਿ ਹਰੀਆਵਲੇ ਅਕ ਜੰਮੈ ਅਉੜੀ
ਬੇ ਮੁਖ ਸੁਖ ਨ ਦੇਖਈ ਜਿਉਂ ਛੁਟੜ ਛਉੜੀ॥੩੪॥੬॥

ਇਕ ਸਤਰੀਆਂ ਤਸਵੀਰਾਂ ਵੀ ਦੇਖੋ:

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ

ਖੱਪਰ ਦਿੱਤਾ ਨਾਥ ਜੀ ਪਾਣੀ ਭਰਿ ਲੈ ਵਣਿ ਉਠ ਚਾਲਾ

ਨੀਲ ਬਸਤ੍ਰ ਧਾਰੇ ਬਨਿਵਾਰੀ
ਆਸਾ ਹੱਥ ਕਿਤਾਬ ਕੱਛ ਕੂਜਾ ਬਾਂਗ ਮੁਸੱਲਾ ਧਾਰੀ

ਪਾਪ ਗ੍ਰਾਸੀ ਪਿਰਥਮੀ ਧੌਲ ਖੜਾ ਧਰ ਹੇਠ ਪੁਕਾਰਾ

ਜੀਵਨ ਮਾਰੀ ਲੱਤੜੀ ਕਿਹੜਾ ਸੱਤਾ ਕੁਫਰ ਕੁਫਾਰੀ

ਟੰਗੋਂ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ

ਅਰਜਨ ਕਾਇਆ ਪਲਟ ਕੈ ਮੂਰਤਿ ਹਰਿਗੋਬਿੰਦ ਸਵਾਰੀ

੧੪੫,