ਪੰਨਾ:ਭਾਈ ਗੁਰਦਾਸ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੋਈ ਹੱਥ ਨਹੀਂ ਤੇ ਕੋਈ ਚਾਲੀ ਕੁ ਸਾਲ ਹੀ ਬੀਤੇ ਹਨ, ਓਦੋਂ ਤੱਕ ਸਿੱਖਾਂ ਤੇ ਤਵਾਰੀਖ ਦੇ ਲਿਖਾਰੀਆਂ ਦਾ ਏਹੋ fਖਿਆਲ ਪ੍ਰਪੱਕ ਸੀ, ਜੋ ਗੁਰੂ ਅਰਜਨ ਦੀ ਸ਼ਹੀਦੀ ਦੀ ਜ਼ੁਮੇਵਾਰੀ ਚੰਦੂ ਓਤ ਹੈ; ਜਹਾਂਗੀਰ ਨਾਲ ਉਸਦਾ ਕੋਈ ਸੰਬੰਧ ਨਹੀਂ। ਫਿਰ ਕਿਸ ਨੀਤੀ ਨੂੰ ਮੁੱਖ ਰੱਖ ਕੇ ਭਾਈ ਗੁਰਦਾਸ ਨੇ ਸਾਕੇ ਦਾ ਵਿਸਥਾਰ ਪੂਰਵਕ ਵਰਨਣ ਨਾ ਕੀਤਾ ? ਕੀ ਭਾਈ ਗੁਰਦਾਸ ਨੇ ਓਦੋਂ ਹੀ ਜਹਾਂਗੀਰ ਦੀ ਹੱਸਤ-ਲਿਖਤ ਡਾਇਰੀ ਤੋਜ਼ਕੇ ਜਹਾਂਗੀਰੀ, ਪੜ ਲਈ ਸੀ, ਜਿਸ ਵਿਚ ਮੁਗਲ ਸ਼ਾਹਨਸ਼ਾਹ ਨੇ ਆਪਣੀ ਕ੍ਰਮਵਾਰੀ ਇਸ ਸਾਕੇ ਬਾਬਤ ਤਸਲੀਮ ਕੀਤੀ ਹੈ, ਤੇ ਇਉ ਜਾਣ ਕੇ, ਤੇ ਨੀਤੀ ਵਿਚਾਰ ਕੇ ਭਾਈ ਗੁਰਦਾਸ ਵਾਧੂ ਵਿਸਥਾਰ ਵਿਚ ਨਹੀਂ ਪਏ ? ਇਹ ਗੱਲ ਅਸੰਭਵ ਹੈ। ਭਾਈ ਗੁਰਦਾਸ ਦਾ ਵੀ ਬਾਕੀ ਸਿੱਖਾਂ ਵਾਂਗਰ ਇਹ ਵਿਸ਼ਵਾਸ਼ ਸੀ ਜੋ ਸਾਕੇ ਦਾ ਕ ਰਾ ਚਦੂ ਨੇ ਕੀਤਾ ਹੈ, ਪਰ ਚੰਦੂ ਦੀ ਨਿੰਦਾ ਵੀ ਭਾਈ ਸਾਹਿਬ ਨੇ ਇਸ ਵਾਰ ਵਿਚ ਨਹੀਂ ਕੀਤ: ਕੇਵਲ ਉਹਨਾ ਆਤਮਕ ਉਚਾਣਾਂ ਵੱਲ ਹੀ ਇਸ਼ਰੇ ਕੀਤੇ ਹਨ ਜੋ ਇਸ ਸ਼ਹੀਦੀ ਸਾਕੇ ਤੋਂ ਗੁਰੂ ਚਰਿੱਤੂ ਵਿਚ ਉਜਾਗਰ ਹੋਈਆਂ। ਇਹੋ ਉੱਚ ਦਰਜੇ ਦੇ ਭਾਰਤੀ ਸਾਹਿੱਤ ਤੇ ਸਿੱਖ ਲਿਖਤਾਂ ਦੀ ਪ੍ਰਮਾਣੀਕ ਪ੍ਰਪਾਟੀ ਹੈ। ਜਿਨਾਂ ਧਰਮ ਨਹੀਂ ਹਾਰਿਆ, ਪੁੱਠੀਆਂ ਖੱਲਾਂ ਲੁਹਾਈਆਂ, ਬੰਦੇ ਬੰਦ ਕਟਾਏ, ਆਰਿਆਂ ਨਾਲ ਚੀਰੇ ਗਏ ਖੋਪਰੀਆਂ ਉਤਵਾਈਆਂ, ਪਰ ਸਿੱਖੀ ਸਿਦਕ ਕੇਸਾਂ ਸਵਾਸਾਂ ਨਾਲ ਨਿਭਾਇਆ, ‘ਸੀ’ ਨਹੀਂ ਕੀਤਾ, ਉਹਨਾਂ ਦਾ ਧਿਆਨ ਤਾਂ ਧਰੀਦਾ ਹੈ ਤੇ ਢਿੱਕਰ ਵੀ ਕਰੀਦਾ ਹੈ, ਪਰ ਜਿਨਾਂ ਨੇ ਇਹ ਕਾਰੇ ਕੀਤੇ, ਓਹਨਾਂ ਦਾ ਤਵਾਰੀਖੀ ਵਿਸਥਾਰ ਨਹੀਂ ਕਰੀਦਾ । ਇਉਂ ਇਹ ਸਾਕੇ ਸਮੇਂ ਤੇ ਕਾਲ ਤੇ ਦੇਸ਼ ਦੇ ਬੰਧਨਾਂ ਤੋਂ ਮੁਕਤ ਹੋ ਕੇ, ਕਿਸੇ ਤਿੰਨ-ਕਾਲ-ਸੱਤ, ਅਲਯ ਤੇ ਸਦਾ-ਥਿਰ ਮੰਡਲ ਦੀ ਚੀਜ਼ ਬਣ ਜਾਂਦੇ ਹਨ, ਤੇ ਸ਼ੇਸ਼ਟ ਬੁੱਧੀ ਵਾਲੇ ਮਨੁੱਸ਼ ਤੇ ਪੰਡਤ, ਕੇਵਲ ਇਸ ਸਥਿੱਰ ਮੰਡਲ ਦੀਆਂ੨੧.