ਸਮੱਗਰੀ 'ਤੇ ਜਾਓ

ਪੰਨਾ:ਭਾਈ ਗੁਰਦਾਸ.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਰਿ ਚੰਦਉਰੀ ਦੋਖ ਕੇ ਕਰਦੇ ਭਰਵਾਸਾ

ਬਾਜੀ ਗਰ ਦੀ ਖੇਡ ਜਿਉਂ ਸਭ ਕੂੜ ਤਮਾਸਾ
ਰਲੇ ਜੋ ਸੰਗਤਿ ਮੀਣਿਆਂ ਉਠਿ ਚਲੈ ਨਿਰਾਸਾ ੩੬-੭

ਨਿੰਦਿਆ ਤੇ ਹਾਸਾ ਨਿਖੇੜੇ ਨਹੀਂ ਜਾਂਦੇ:-

ਭੇਡੇ ਪੂਛਲ ਲੱਗਿਆਂ ਕਿਉਂ ਪਾਰ ਲੰਘੀਐ
ਭੂਤੇ ਕੇਰੀ ਦੋਸਤੀ ਨਿਤ ਸਹਿਸਾ ਜੀਐ
ਨਦੀ ਕਿਨਾਰੇ ਰੁਖੜਾ ਵੇਸਾਹੁ ਨ ਕੀਐ
ਮਿਰਤਕ ਨਾਲ ਵਿਵਾਹੀਐ ਸੋਹਾਗ ਨ ਥੀਐ
ਵਿਸ ਹਲਾਹਲ ਬੀਜ ਕੈ ਕਿਉਂ ਅੰਬ ਲਹੀਐ
ਬੇਮੁਖ ਸੇਤੀ ਪਿਰਹੜੀ ਜਮ ਡੰਡ ਸਹੀਐ । ੩੪-2

ਅਜਿਹੀਆਂ ਤੁਕਾਂ ਅਖਾਣ ਬਣਨ ਦਾ ਹਕ ਰਖਦੀਆਂ ਹਨ ।ਇਹ ਹਾਸਾ ਪਿਆਰਾ ਹੈ।ਇਹ ਨਿੰਦਾ ਹਲਕਾ ਮਿਕਸਚਰ ਕਈ ਵਾਰੀ ਨਿੰਦਿਆ ਫੁਹਾਰੇ ਵਾਂਗ ਛਹਿਬਰ ਲਾਉਂਦੀ ਹੈ। ਅਗਲੇ ਦੀਆਂ ਸਾਰੀਆਂ ਕੰਨੀਆਂ ਭਿਉਂ ਕੇ ਰਖ ਦੇਂਦੀ ਹੈ । ਮੀਣਿਆਂ ਦੀ ਵਾਰ ਵਿਚ ਪਰਧਾਨ ਅੰਗ ਕਰੜੀ ਨਿੰਦਾ ਦਾ ਹੈ।ਦ੍ਰਿਸ਼ਟਾਂਤ ਤੇ ਦ੍ਰਿਸ਼ਟਾਂਤ ਤੁਰਿਆ ਆ ਰਿਹਾ ਹੈ । ਵਾਰ ਵਿਚ ਤਾਂ ਜਸ ਚਾਹੀਦਾ ਹੈ, ਤੇ ਏਸ ਵਾਰ ਵਿਚ ਨਿੰਦਾ ਚੌਧਰਾਣੀ ਬਣੀ ਹੋਈ ਹੈ । ਦੇਖਿਆ ਜਾਏ ਤਾਂ ਏਥੇ ਹੁਨਰ ਸੁਚੱਜ ਨਾਲ ਨਿਭਾਇਆ ਹੈ ਤੇ ਵਾਰ ਦਾ ਧਾਵਾ ਜਾਂ ਹਮਲਾ ਕਰਨ

ਵਾਲੀ ਘੂਕਰ ਛਡੀ ਨਹੀਂ। ਨਿੰਦਿਆ ਦਾ ਵਾਰ ਹੋ ਰਿਹਾ ਹੈ, ਇਕ ਗਰਜ ਹੈ, ਇਕ ਦਾਬਾ ਹੈ ਤੇ ਇਕ ਰੋਅਬ ਹੈ।ਨਿੰਦਾ ਦਾ ਵਾਰਗੁਰ ਉਸਤਤ ਦਾ ਇਸ਼ਾਰਾ ਦੇਂਦਾ ਹੈ।ਪਰਿਥਵੀ ਚੰਦ ਮੀਣੇ ਦ ਨਿੰਦਾ ਵਿਚੋਂ ਗੁਰੂ ਅਰਜਨ ਦੇਵ ਦਾ ਜਸ ਝਲਕਾਰੇ ਮਾਰਦਾ ਹੈ

੧੪੮.