ਪੰਨਾ:ਭਾਈ ਗੁਰਦਾਸ.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿੰਦਾ ਬਾਪ ਨਿੰਦਾ ਮਹਤਾਰੀ ॥


ਭਗਤ ਜੀ ਵੀ ਏਸ ਗੁਣ ਦੇ ਹਾਤਮ ਸਨ । ਉਹ ਕਈ ਵਾਰ ਪੈਂਦੀ ਸੱਟੇ ਕੁਰਖਤ ਹੋ ਜਾਂਦੇ ਸਨ । ਗਲ ਸੁਣਨ ਵਾਲਾ ਖਿਝ ਜਾਂਦਾ | | ਸੀ। ਜਾਂ ਉਹਦੇ ਉਲਟੇ ਚਨਣ ਦੀ ਪਝਤਰੀ ਲੱਗੀ ਰਹਿੰਦੀ ਸੀ । ਕਬੀਰ ਜੀ ਓਸ ਵੇਲੇ ਤਪਦੇ ਸਨ ਜਦੋਂ ਬਾਹਮਨ ਉਹਨਾਂ ਦੀ ਜ਼ਾਤ | ਉੱਤੇ ਹਮਲਾ ਕਰਦਾ ਸੀ । ਓਦੋਂ ਉਹਨਾਂ ਨੂੰ ਵੀ ਖੁਲਾ ਡੁਲਾ ਕਹਿਣਾ ਪੈਂਦਾ ਸੀ ਕਿ ਤੂੰ ਹੋਰ ਤਰ੍ਹਾਂ ਅਵਤਾਰ ਧਾਰਨਾ ਸੀ ਸ਼ੂਦਰ ਦੀ ਤਰ੍ਹਾਂ ਕਿਉਂ ਜਨਮਿਆ ਹੈ। ਭਾਈ ਸਾਹਿਬ ਦਾ ਦਿਲ ਵੀ ਟੁਟਦਾ ਹੈ ਮੀਣੇ ਦੇ ਕਾਰੇ ਦੇਖ ਕੇ ਤੱਤੇ ਹੋਏ ਵੀ ਦ੍ਰਿਸ਼ਟਾਂਤ ਦੀ ਭਰਮਾਰ ਨਾਲ ਗਲ ਨੂੰ | ਕੁਝ ਸਮੇਂ ਦੇ ਹਨ ਜਿਵੇਂ:

ਤੀਰਥ ਮਝ ਨਿਵਾਸ ਹੈ ਬਗਲਾ ਅਪਤੀਣਾ
ਲਵੈ ਬਬੀਹਾ ਵਰਸਦੈ ਜਲ ਜਾਇ ਨ ਪੀਣਾ
ਵਾਂਸੁ ਸੁਗੰਧ ਨਾ ਹੋਵਈ ਪਰਮਲੁ ਸੰਗ ਲੀਣਾ
ਗੁ ਸੂਝ ਨ ਸੁਝਈ ਕਰਮਾਂ ਦਾ ਹੋਣਾ
ਨਾਭਿ ਕਬੁਰੀ ਮਿਰਗ ਦੇ ਵੱਡੇ ਓ ਝੀਣਾ
ਸਤਿਗੁਰ ਸੱਚਾ ਪਾਤਸ਼ਾਹ ਮੁਹਿ ਕਾਲੈ ਮੀਣਾ ੩੬-੧

ਪਹਿਲੀਆਂ ਤਿੰਨਾਂ ਤੁਕਾਂ ਵਿਚ ਮਸਾਲਾਂ ਦੇਂਦੇ ਆਰਾਮ ਨਾਲ ਤੁਰੇ ਜਾਂਦੇ ਹਨ । ਚੌਥੀ ਤੁਕੇ ਕਰਮਾਂ ਦਾ ਹੀਣਾ ਕਿਹਾ ਹੈ। ਤੇਜ਼ੀ ਨਾਲ ਨਹੀਂ ਹਮਦਰਦੀ ਨਾਲ । ਅਗਲਾ ਸੁਣ ਕੇ ਸਹਾਰ ਸਕਦਾ ਹੈ । ਪੰਜਵੀਂ ਵਿਚ ਫੇਰ ਪਹਿਲੀ ਵਾਂਗ ਹਮਦਰਦੀ ਭਰਿਆ ਵਰਤਾਰਾ ਹੈ। ਜਿਸ ਵੇਲੇ ਏਨੀ ਜ਼ਮੀਨ ਤਿਆਰ ਕੀਤੀ ਹੈ ਤਾਂ ਮੁਹਿਲੇ ਮੀਣਾ ਦਾ ਬੀ ੫ਇਆ ਹੈ ਕਿ ਧਰਤੀ ਸਹਾਰ ਲਵੇ ।

ਮਰਖ ਦੀ ਨਿੰਦਾ ਕਰਨੀ ਹੈ। ਚੋਟ ਲਾਣੀ ਹੈ ਦਰੁਸਤ ਕਰਨ ੧੫੧