ਸਮੱਗਰੀ 'ਤੇ ਜਾਓ

ਪੰਨਾ:ਭਾਈ ਗੁਰਦਾਸ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਾਲੀ ਜਿਸ ਤਰ੍ਹਾਂ ਤਬਲਚੀ ਤਬਲੇ ਨੂੰ ਵੱਟੇ ਨਾਲ ਸੁਰ ਕਰਦਾ ਹੈ ਫਰਮਾਂਦੇ ਹਨ:

ਕਟਣ ਚਟੱਣ ਕੁਤਿਆਂ ਕੁੱਤੇ ਹਲਕ ਮਨੁ ਸੰਗਾਵੈ
ਠੰਢਾ ਤੱਤਾ ਕੋਇਲਾ ਕਾਲਾ ਕਰਿ ਕੈ ਹਥੁ ਜਲਾਵੈ
ਜਿਉਂ ਚਕਚੂੰਧਰ ਸੱਪ ਦੀ ਅੰਨ੍ਹਾ ਕੋੜੀ ਕਰ ਦਿਖਲਾਵੈ
ਜਾਣੁ ਰਸਉਲੀ ਦੇਹ ਵਿਚ ਵਡੀ ਪੀੜ ਰੱਖੀ ਸ਼ਰਮਾਵੈ
ਵੰਸ ਕੁਪੱਤ ਕੁਲਖਨਾ ਛੱਡੇ ਬਣੇ ਨ ਵਿਚ ਸਮਾਵੈ
ਮੂਰਖ ਹੋਤ ਨ ਲਾਈਐ ਪਰਹਰਿ ਵੈਰੂ ਅਲਿਪਤੁ ਵਲਾਵੈ
ਦੁਹੀਂ ਪੜਾਈ ਦੁਖ ਵਿਹਾਵੈ॥ ੩੨॥੯॥

ਗੋਸਾਈਂ ਤੁਲਸੀ ਦਾਸ ਜੀ ਰਾਮਾਇਨ ਦੇ ਮੁਢ ਵਿਚ ਮੂਰਖਾਂ ਤੋਂ ਡਰਦੇ ਘਾਬਰਦੇ ਤੇ ਤਬਕਦੇ ਹੋਏ ਮੂਰਖਾਂ ਦੀ ਨਿੰਦਿਆ ਕਰਦੇ ਹਨ, ਏਥੇ ਉਹ ਢੰਗ ਨਹੀਂ।

ਗਲ ਬਾਤ ਵਿਚ ਵੀ ਨਿਖੇਧੀ ਜਾਂ ਖੰਡਨ ਬਿਰਤੀ ਦਾ ਝਲਕਾਰਾਂ ਦਿੱਤਾ ਹੈ।ਜੋਗੀ ਭੰਗਰ ਨਾਥ ਤੇ ਗੁਰੂ ਨਾਨਕ ਦੇਵ ਗਲਾਂ ਕਰ ਰਹੇ ਹਨ। ਜੋਗੀ ਚੋਟ ਕਰਦਾ ਹੈ। ਗੁਰ ਨਾਨਕ ਸਾਹਿਬ ਦੇ ਮੂੰਹੋਂ “ਮਾਉ ਕੁਚੱਜੀ” ਕਹਾਕੇ ਅਗਲੀ ਤੁਕ ਨਾਲ ਗਲ ਸਾਫ ਕਰਨ ਦਾ ਕਾਫੀ ਜਤਨ ਕੀਤਾ ਹੈ ਤੇ ਅਖੀਰੀ ਦਲੀਲ ਨੇ ਬਾਬੇ ਜੀ ਦਾ ਪਲੜਾ ਭਾਰੀ ਕੀਤਾ ਹੈ ਤੇ ਮਾਉ ਕੁਚੱਜੀ ਦਾ ਤਿਖਾਪਣ ਵੀ ਸੋਧਿਆ ਹੈ। ਏਸ ਵਿਚਾਰ ਨੂੰ ਮੁਖ ਰਖਦਿਆਂ ਪਉੜੀ ਦਾ ਧਿਆਨ ਨਾਲ ਪਾਠ ਕਰਨ ਦੀ ਲੋੜ ਹੈ:

ਖਾਧੀ ਖੁਣਸਿ ਜੋਗੀਬਰਾਂ ਗੋਦਿ ਕਰਨਿ ਸਭੇ ਉਠਿ ਆਈ

ਪੁਛੇ ਜੋਗੀ ਭੰਗ ਨਾਥ ਤੁਹਿ ਦੁਧ ਵਿਚ ਕਿਉਂ ਕਾਂਜੀ ਪਾਈ

੧੫੨,