ਪੰਨਾ:ਭਾਈ ਗੁਰਦਾਸ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਸਤੂਆਂ ਨੂੰ ਹੀ ਅਪਣੇ ਸਾਹਿੱਤ ਕਲਾ ਤੋਂ ਧਿਆਨ ਦਾ ਵਿਸ਼ਾ ਬਣਾਉਂਦੇ ਹਨ । ਤਵਾਰੀਖੀ ਵਿਸਥਾਰ, ਸੰਮਤ ਤੇ ਦਿਨ ਵਾਰ, ਮੌਕੇ ਮਹੱਲ ਤੇ ਥਾਂ ਦਾ ਵਰਨਣ, ਇਸ ਉੱਚ ਪੱਧਰ ਦੇ ਸਾਹਿੱਤ ਦਾ ਵਿਸ਼ਾ ਨਹੀਂ। ਇਹ ਸਿਧਾਂਤ, ਭਾਰਤ ਦੇ ਹੀ ਨਹੀਂ, ਸਗੋਂ ਸਾਰੇ ਪੂਰਬੀ ਦੇਸ਼ਾਂ ਦੇ ਕਲਾ ਸਿਧਾਂਤਾਂ ਦਾ ਆਧਾਰ ਹੈ, ਤੇ ਇਸ ਨੂੰ ਨਾ ਸਮਝਣ ਦੇ ਕਾਰਣ ਹੀ, ਪੱਛਮੀ ਵਿਦਵਾਨ, ਕਈ ਵਰੇ, ਪੂਰਬੀ ਦੇਸ਼ ਦੀ ਚਿੱਤ ਕਲਾ, ਪੱਥਰ ਕੱਲਾ, ਆਦ ਨੂੰ ਇੱਕ ਘੱਟੀਆ ਦਰਜੇ ਦੀ ਕਲਾ ਸਮਝਦੇ ਰਹੇ । ਇਹੋ ਗੱਲ ਸਾਹਿਤ ਦੀ ਹੈ । ਭਾਈ ਗੁਰਦਾਸ, ਗੁਰੂ ਅਰਜਨ ਦੇ ਸ਼ਹੀਦੀ ਸਾਕੇ ਦੀ ਤਵਾਰਖ, ਅਪਣੀ ਵਾਰ ਵਿਚ, ਅੰਕਤ ਨਹੀਂ ਕਰ ਰਿਹਾ। ਉਹ ਤਾਂ ਉਸ ਸਾਕੇ ਦਾ ਉਹ ਰੂਪ ਅੰਕਤ ਕਰ ਰਿਹਾ ਹੈ, ਜੋ ਵਿਯੁੱਕਤ ਗਤ ਰਾਣਾ ਤੋਂ ਮੁਕਤ ਤੇ ਦੇਸ਼ ਕਾਲ ਦੇ ਵਿਸਥਾਰਾਂ ਤੋਂ ਉਚੇਰਾ, ਤੇ ਕਿਸੇ ਤਿੰਨ ਕਾਲ ਵਿਮੁਕਤ, ਸਦਾ ਸਥਿੱਰ, ਆਤਮਕ ਮੰਡਲ ਵਿਚ ਰੂਪਾਕਾਰ ਹੋ ਕੇ ਸਥਿਤ ਹੈ। ਇਸ ਵਿਚ ਭਾਈ ਗੁਰਦਾਸ ਭਲੀ ਪੁਕਾਰ ਸੱਫਲ ਰਿਹਾ ਹੈ।

ਕਿਹਾ ਗਿਆ ਹੈ, ਕਿ ਇਸ ਵਾਰ ਵਿਚ ਦਰਸਾਏ ਗੁਣ ਤਾਂ ਸਾਰੇ ਸਤਿਗੁਰ ਆਂ ਉਤੇ ਹੀ ਪੂਰੇ ਢੱਕ ਆਉਂਦੇ ਹਨ, ਫੇਰ ਇਹ ਗੁਰੂ ਅਰਜਨ ਦੇ ਸ਼ਹੀਦੀ ਸਾਕੇ ਬਾਰ ਕਿਵੇਂ ਹੋਏ? ਮੇਰਾ ਉੱਤ ਹੈ, ਕਿ ਇਉਂ ਹੋਣਾ ਹੀ ਮੇਰੀ ਯੁੱਕਤੀ ਦੀ ਪੁਸ਼ਟੀ ਕਰਦਾ ਹੈ । ਇਹ ਸ਼ਹੀਦੀ ਸਾਕੇ ਦਾ ਤਿੰਨ-ਕਾਲ-ਵਿਮੁੱਕਤ ਰੂਪ ਜੋ ਹੈ, ਉਹ ਤਾਂ ਸਾਰੇ ਗੁਰੂਆਂ ਦੇ ਅਲਯ ਤੱਤਵ ਨਾਲ, ਇੱਕ ਰੂਪ ਤੇ ਇੱਕ ਸਾਰ ਹੈ । ਜਿਸ ਕਿਸੇ ਗੁਰੂ ਨੂੰ ਵੀ ਉਹ ਸ਼ਾਰੀਰਕ ਤਸੀਹੇ ਦਿੱਤੇ ਜਾਂਦੇ, ਜਿਹੜੇ ਕਿ ਗੁਰੂ ਅਰਜਨ ਨੂੰ ਦਿਤੇ ਗਏ, ਉਹ ਹੀ, ਗੁਰੂ ਅਰਜਨ ਵਾਂਗੂ, ਇਹਨਾਂ ਤਸੀਹਿਆਂ ਨੂੰ ਓਵੇਂ ਹੀ ਸੈਹੁੰਦਾ, ਜਿਵੇਂ ਗੁਰੂ ਅਰਜਨ ਨੇ ਸਹੇ, ‘ਜਿਵੇਂ ਪਾਣੀ ਵਿੱਚ ਮੱਛੀ ਵਿੱਚ ਰਦੀ ਹੈ । ਪਰ ਇਹ ਤਸੀਹੇ ਦਿੱਤੇ ਗੁਰੂ ਅੱਜਨ ਨੂੰ ਹੀ ਗਏ, ਤੇ ਇਸ ਲਈ, ਉਹ ਆਤਮਕ ਔਜ,

. ੨੨.