ਸਮੱਗਰੀ 'ਤੇ ਜਾਓ

ਪੰਨਾ:ਭਾਈ ਗੁਰਦਾਸ.pdf/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਠੰਡੇ ਖੂਹਹੁੰ ਨ੍ਹਾਇਕੈ ਪਗ ਵਿਸਾਰਿ ਆਇਆ ਸਿਰ ਨੰਗੇ
ਘਰਿ ਵਿਚ ਰੰਨਾ ਕਮਲੀਆ ਧੁਸੀ ਲੀਤੀ ਦੇਖ ਕੁਢੰਗੇ
ਰੰਨਾਂ ਦੇਖ ਪਿਟੰਦੀਆਂ ਢਾਹਾਂ ਮਾਰੈ ਹੋਇ ਨਿਸੰਗੈ
ਲੋਕ ਸਿਆਪੇ ਆਇਆ ਰੰਨਾਂ ਪੁਰਸ਼ ਜੁੜੇ ਲੈ ਪੰਗੇ
ਨਾਇਣ ਪੁਛਦੀ ਪਿਟਦੀਆਂ ਕਿਤਦੇ ਨਾਏ ਅਲਾਹਨ ਅੰਗੇ
ਸਹੁਰੇ ਪੁਛਹੁ ਜਾਇਕੈ ਕਉਣ ਮੁਆ ਨੂੰਹ ਉਤ ਮੰ
ਕਾਂਵਾਂ ਰੌਲਾ ਮੂਰਖ ਸੰਗੈ॥ ੩੨॥੧੯॥

ਰੰਨਾਂ ਕਮਲੀਆਂ ਕਹਿ ਕੇ ਜ਼ਬਾਨ ਦਾ ਠੁਕ ' ਤੇ ਹਾਸੇ ਦੇ ਹੁਸਨ ਦੀ ਸਾਰ ਦਿਤੀ ਹੈ। ਅੰਤਲੀ ਕਲੀ ਵਿਚ ਮੂਰਖਾਂ ਤੇ ਚੋਟ ਕੀਤੀ ਹੈ। ਹਾਸਾ ਸਾਰੇ ਖਿਲਾਰਿਆ ਹੋਇਆ ਹੈ।

ਮਹਾਂ ਕਵੀ ਕਹਾਣੀ ਵਿਚ ਹਾਸਾ ਦੇਂਦਾ ਹੈ ਤੇ ਅੰਤ ਵਿਚ ਚੋਟ ਕਰਦਾ ਹੈ:

ਵੈਦ ਚੰਗੇਰੀ ਉਠਣੀ ਲੈ ਸਿਲ ਵਟਾ ਕਚਰਾ ਭੰਨਾ
ਸੇਵਕ ਸਿਖੀ ਵੈਦਗੀ ਮਾਰੀ ਬੁਢੀ ਰੋਵਨ ਰੰਨਾ
ਪਕੜਿ ਚਲਾਇਆ ਰਾਵਲੈ ਪਉਦੀ ਉਘੜਿ ਗਏ ਸੁਕੁੰਨਾ
ਪੂਛੈ ਆਖ ਵਖਾਣਿਉਨੁ ਉਘੜ ਗਇਆ ਪਾਜ ਪਰਛੰਨਾ
ਪਾਰਖੂਆਂ ਚੁਣ ਕੱਢਿਆ ਜਿਉ ਕਚਕੜਾ ਨ ਰਲੈ ਰਤੰਨਾ
ਮੂਰਖੁ ਅਕਲੀ ਬਾਹਰਾ ਵਾਸਹੁ ਮੂਲ ਨ ਹੋਵੈ ਗੰਨਾ
ਮਾਨਸ ਦੇਹੀ ਪਸ਼ੂ ਉਪੰਨਾ॥੩੨॥੧੬॥

ਏਸੇ ਤਰ੍ਹਾਂ ਗਾਂਗੇ ਤੇਲੀ ਵਾਲੀ ਕਹਾਣੀ ਵਿਚ ਹੈ। ਪੰਡਿਤ ਆਪਣੀ ਵਹਾਈ ਜਾਂਦਾ ਹੈ ਤੇ ਗਾਂਗਾ ਹੋਰ ਗਲ ਸਮਝ ਮੁੱਕੇਬਾਜ਼ੀ ਤੇ ਤੁਲਦਾ ਹੈ। ਪਾਠਕ ਨੂੰ ਹਾਸਾ ਆ ਰਿਹਾ ਹੈ।

ਹੇਠਲੀ ਪਉੜੀ ਓਸ ਮੂਰਖ ਦਾ ਬਿਆਨ ਹੈ ਜਿਸ

੧੫੭,