ਸਮੱਗਰੀ 'ਤੇ ਜਾਓ

ਪੰਨਾ:ਭਾਈ ਗੁਰਦਾਸ.pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੂੰ ਅਸੀਂ ਕਹਿੰਦੇ ਹਾਂ ‘ਜੀ ਇਹ ਸਾਂਝੀ ਲੋਕ' ਹੈ ਜਾ ਸਿਧਾ ਸਾਦਾ ਜਾਂ ਭਲਾ ਹੈ:

ਜੇ ਮੂਰਖਿ ਸਮਝਾਈਐ ਸਮਝੈ ਨਾਹੀ ਛਾਵ ਨ ਧੁੱਪਾ
ਅਖੀ ਪੁਰਖਿ ਨ ਜਾਣਈ ਪਿਤਲ ਸੁਇਨਾ ਕੈਹਾ ਰੁੱਪਾ
ਸਾਉ ਨ ਜਾਣੈ ਤੇਲ ਘਿਉ ਧਰਿਆ ਕੋਲ ਭੜੋਲਾ ਕੱਪਾ
ਸੁਰਤਿ ਵਿਹੂਣਾ ਰਾਤਿ ਦਿਹੁੰ ਚਾਨਣ ਤੁਲ ਅੰਨ੍ਹੇਰਾ ਘੱਘਾ
ਵਾਸ ਕਬੂਰੀ ਥੋਮ ਦੀ ਮੋਹਰ ਕੁਲੀ ਅਧਉੜੀ ਤੁੱਪਾ
ਵੈਰੀ ਮਿਤਰ ਨ ਸਮਝਈ ਰੰਗ ਸੁਰੰਗ ਕੁਰੰਗ ਅਛੱਪਾ
ਮੂਰਖ ਨਾਲ ਚੰਗੇਰੀ ਚੁਪਾ॥੩੨॥੨੦॥

ਘੂ ਸੁਝ ਨ ਸੁਝਈ ਵਸਦੀ ਛਡ ਰਹੇ ਓਜਾੜੀ
ਇਲ ਪੜ੍ਹਾਈ ਨ ਪੜ੍ਹੇ ਚੂਹੇ ਖਾਇ ਉਡੇ ਦੇਹਾੜੀ
ਵਾਸ ਨ ਆਵੈ ਵਾਸਿ ਨੋ ਹਉਮੈ ਅਗ ਨ ਚੰਨਣ ਵਾੜੀ
ਸੰਖ ਸਮੁੰਦਹੁ ਸਖਣਾ ਗੁਰਮਤ ਹੀਣਾ ਦੇਹ ਵਿਗਾੜੀ
ਸਿੰਮਲੁ ਬਿਰਖੁ ਨ ਸਫਲ ਹੋਇ ਆਪ ਗੁਨਾਏ ਵਡਾ ਅਨਾੜੀ
ਮੂਰਖ ਫਟੜ ਪਵੈ ਰਿਹਾੜੀ॥੩੨॥੪॥

ਅੰਧੇ ਅਗੇ ਆਰਸੀ ਨਾਈ ਧਰੁ ਨ ਵਧਾਈ ਪਾਵੈ
ਬੋਲੈ ਅਗੇ ਗਾਵੀਐ ਸੂੰਮ ਨ ਡੂਮ ਕਵਾਇ ਪੈਨਾਵੈ
ਪੁਛੇ ਮਸਲਤਿ ਗੰਗਿਅਹੰ ਵਿਗੜੈ ਕੰਮੁ ਜਵਾਬ ਨ ਆਵੈ
ਫੁਲਵਾੜੀ ਵੜ ਗੁਣ ਗੁਣਾ ਮਾਲੀਨੋ ਨ ਇਨਾਮ ਦਿਵਾਵੈ
ਲੂਲੇ ਨਾਲ ਵਿਵਾਹੀਐ ਕਿਵ ਗਲ ਮਿਲੈ ਕਾਮਣਿ ਗਲ ਲਾਵੈ
ਸਭਨਾਂ ਚਾਲ ਸੁਹਾਵਣੀ ਲੰਗੜਾ ਕਰੇ ਲਖਾਉ ਲੰਗਾਵੈ
ਲੁਕੇ ਨ ਮੂਰਖ ਆਪੁ ਲਖਾਵੈ॥੩੨॥੫॥

ਉਪਰਲੀ ਪਉੜੀ ਵਿਚ ਹਾਸੇ ਦੀ ਪੁਠ ਦੇ ਕੇ ਨਿਖੇਧੀ ਦੀ ਪਰ

੧੫੮.