ਪੰਨਾ:ਭਾਈ ਗੁਰਦਾਸ.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਵਾਰੀ ਹੈ ?

ਮਹਾਂ ਕਵੀ ਸੋਸਾਇਟੀ ਨੂੰ ਡਗਾਣ ਵਾਲੇ, ਧਾਰਮਿਕ ਭਾਈ ਚਾਰਕ ਤੇ ਹੋਰ ਤਰ੍ਹਾਂ ਦੇ ਖਿਆਲਾਂ ਦਾ ਡਟ ਕੇ ਵਿਰੋਧ ਕਰਦਾ ਹੈ। · ਹੌਸਲੇ ਨਾਲ ਤੇ ਅਕਲ ਨਾਲ ਕਾਜ਼ੀਆਂ ਤੇ ਹਾਕਮਾਂ ਨੂੰ ਵੀ ਗਜ਼ਬ ਦਾ ਛਾਦਾ ਦੇਦਾ ਹੈ । ਉਲਟੀ ਵਾੜ ਖੇਤੀ ਨੂੰ ਖਾਂਦ) ਕਹਿ ਕੇ ਜ਼ਬਰਦਸਤ ਚੋਟ ਕਰਦਾ ਹੈ। ਕਾਜ਼ੀਆਂ ਦੇ ਸਾਹਮਣੇ ਖੜਾ ਹੋ ਕੇ ਕਹਿੰਦਾ ਹੈ:

ਕਾਜ਼ੀ ਹੋਏ ਰਿਸ਼ਵਤੀ ਵਢੀ ਲੈ ਕੇ ਹਕ ਗਵਾਹੀ ।

ਨਿੰਦਾ ਦਾ ਹਥਿਆਰ ਜਣਾ ਖਣਾ ਨਹੀਂ ਚਲਾ ਸਕਦਾ। ਉਹ ਸੁਝ ਸ਼ਰਾਫਤ ਦੀ ਹੱਦ ਟੱਪ ਕੇ ਹੋਛਪਣੇ ਤੇ ਲੜਾਈ ਦੰਗੇ ਉਤੇ ਉਤਰ ਆਉਂਦਾ ਹੈ । ਏਸ ਮਹਾਂਕਵੀ ਦਾ ਏਸ ਮਦਾਨ ਵਿਚ ਕੋਈ ਟਾਕਰਾ ਕਰ ਹੀ ਨਹੀਂ ਸਕਦਾ ।

ਏਸ ਹਿੱਸੇ ਦਾ ਮੁਕਾ ਹਾਸੇ ਤੇ ਹੀ ਕਰਨਾ ਠੀਕ ਹੈ । ਭਾਈ ਸਾਹਿਬ ਵਿਦ ਸ਼ਕ ਜਾਂ ਫੁਲ ਜਾਂ ਮਖੌਲੀਏ ਜਾਂ ਭੰਡ ਨੂੰ ਆਪਣਾ ਪਾਤਰ ਨਹੀਂ ਬਣਾਂਦੇ । ਮੂਰਖ ਦੀ ਕਰਣ ਇਉਂ ਬਿਆਨ ਕਰਦੇ ਹਨ ਕਿ ਦਿਲ ਅਪਣੇ ਆਪ ਗੁਟਕਦਾ ਹੈ । ਹਾਸੇ ਦਾ ਜਜ਼ਬਾ ਇਨਸਾਨ ਨੂੰ ਤਾਜ਼ਗੀ ਬਖਸ਼ਦਾ ਹੈ । ਅਸਲ ਹਾਸ ਵਿਚ ਚੋਭ ਆਦਿ ਨਹੀਂ ਹੁੰਦੀ ਹਾਸ ਜਿਉਂਦੇ ਸਾਹਿੱਤ ਦੀ ਨਿਸ਼ਾਨੀ ਹੈ । ਹਾਸ ਰਸ ਦਾ ਧਨੀ,ਮਹਿਫਲ ਦਾ ਸ਼ਿੰਗਾਰ ਹੋਂਦਾ ਹੈ । ਹਾਸ ਵਿਗੜੀ ਬਣਦਾ ਤੇ ਟੁੱਟੀ ਰੱਢਦਾ ਹੈ। ਹਾਸ ਸੁਖ ਚੈਣ ਦੀ ਖੁਮਾਰੀ ਹੈ । ਵਾਰਾਂ ਦੇ ਮਹਾ ਕਵੀ ਦਾ ਹਾਸਾ ਨਰੋਇਆ ਹੈ। ਹਾਸੇ ਵਿਚ ਬਿਅਰਥ ਗਲਾਂ ਵੀ ਅਰਥ ਭਰੀਆਂ ਲਗਦੀਆਂ ਹਨ । ਅਸਲ ਹਾਸਾ ਅਰਥ ਭਰਪੂਰ ਹੁੰਦਾ ਹੈ। ਹਾਸੇ ਦਾ ਬਿਆਨ ਕਰਦਿਆਂ ਗੁਰਦਾਸ ਜੀ ਉਪਦੇਸ਼ ਦੇਈ ਜਾਂਦੇ ਹਨ: ਗਾਈ ਘਰ ਗੋਸਾਈਆਂ ਖਾਧਾਨ ਘੜਾਏ

ਘੋੜੇ ਸੁਣਿ ਸਉਦਾਗਰਾਂ ਚਾਬਕ ਮੁਲਿ ਆਏ ੧੫੯.