ਪੰਨਾ:ਭਾਈ ਗੁਰਦਾਸ.pdf/158

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਸਾਹਿਬ ਦੀ ਸਤਵੀਂ ਵਾਰ ਵਿਚ ਬੁੱਧੀ ਜ਼ਿਆਦਾ ਅਤਕਾਰ ਦਿਖਾਂਦੀ ਹੈ । ਜਜ਼ਬ ਘਟਦਾ ਜਾਂਦਾ ਹੈ । ਜਜ਼ਬਾ ਸੀ ਮਖ-fਪਿਆਰ ਜਾਂ ਗੁਰਮੁਖ-ਸਤਿਕਾਰ ਦਾ | ਆਪਣੇ ਬਹੁਮੁਖੀ | ਗੁਆਨ ਦੇ ਜ਼ੋਰ ਨਾਲ ਮਜ਼ਮੂਨ ਨਿਭਾਇਆ ਜਾ ਰਿਹਾ ਹੈ।ਗੁਰਮੁਖ ਹਰ ਤੇ ਕਲੋਂ ਉੱਚਾ ਕੀਤਾ ਹੈ ਪਰ ਅਕਲ ਦੇ ਜ਼ੋਰ । ਦਿਲੋਂ ਗਲ ਉੱਠੀ ਸੀ, ( ਨਰਮੁਖ ਨੂੰ ਵੱਡਾ ਦਿਖਾਵਾਂ । ਅਕਲ ਨੇ ਜ਼ਮੀਨ ਆਸਮਾਨ ਦੀਆਂ ਚੀਜ਼ਾਂ ਅਕੱਠੀਆਂ ਕਰ ਦਿੱਤੀਆਂ । ਜਜ਼ਬਾ ਛੋਟਾ ਸੀ ਤੇ ਭਾਰ ਪੈ ਗਿਆ ਪੂਰੀ ਵਾਰ ਦਾ । ਇਹ ਮੰਨਣ ਵਾਲੀ ਗਲ ਹੈ ਕਿ ਓਥੇ ਬਹੁਮੁਖੀ ਗਿਆਨ ਦੀ । ਰੰਗਾਮੇਜ਼ੀ ਬੜੀ ਬਚਿਤਰ ਤੋਂ ਅਲੌਕਿਕ ਹੈ : ਇਹ ਬਚਿਤਰਤਾ ਤੇ ਅਲੌਕਿਕਤਾ ਅਕਲ ਦਾ ਸਦਕਾ ਹੈ । ਯਾਹਰ ਵੀਂ ਵਾਰ ਵਿਚ ਸਿਰਫ 'ਸਿੱਖਾਂ ਦੇ ਨਾਂ ਆਏ ਹਨ । ਕਿਤੇ ਕਿਤੇ ਸਿੱਖ ਦੀ ਮਹਿਮਾ ਵੀ ਹੋ । ਨਿਰਾ ਨਾਵਾਂ ਦਾ ਆਉਣਾ ਯਾਦ ਦਾਸ਼ਤ ਦਾ ਜੌਹਰ ਹੈ ਜੋ ਅਕਲ ਦੇ ਅਧੀਨ ਹੀ ਰਹਿੰਦੀ ਹੈ । ਜੇ ਭਗਤਾਂ ਦੀ ਵਾਰ ਵਾਰ ਸਿੱਖਾਂ ਦੀਆਂ ਸਾਖੀਆਂ ਆਉਂਦੀਆਂ ਤਾਂ ਗੁਰੂ ਮਹਿਮਾ ਤੇ ਸਿੱਖ-ਪਿਆਰ ਦਾ ਜਜ਼ਬਾ ਅਕਲ ਦੇ ਨਾਲ ਨਾਲ ਚਲਣਾ ਸੀ ਤੇ ਯਾਹਰਵੀਂ ਵਾਰ ਵੀ ਦਸਵੀਂ ਵਾਰ ਵਾਂਗ ਰੰਗਾ ਰੰਗ ਦੇ ਜਜ਼ਬੇ ਦੀ ਨੁਮਾਇਸ਼ ਗਾਹ ਹੋਣੀ ਸੀ। ਚਿਤਰ ਕਾਰੀ ਦੇ ਸਿਰ ਲੇਖ ਵਿਚ ਧੂ ਤੇ ਦੋ ਪਤੀ ਆਦਿ ਦੀਆਂ ਪਉੜਆਂ ਆਈਆਂ ਹਨ, ਤੇ, ਸਾਫ ਪਤਾ ਲੱਗਦਾ ਹੈ ਕਿ ਜਜ਼ਬੇ ਦੇ ਨਾਲ ਅਕਲ ਕੰਮ ਕਰ ਰਹੀ ਹੈ । ਸ੍ਰੀ ਕ੍ਰਿਸ਼ਨ ਮਹਾਰਾਜ ਨੂੰ ਤੀਰ ਲਗ ਗਿਆ ਹੈ। ਸ਼ਕਾਰੀ ਦੇਖ ਕੇ ਰੋਂਦਾ ਹੈ ਹਾੜੇ ਘਤਦਾ ਹੈ, ਜੋ ਆਪਣੇ ਆਪ ਹੀ ਮੁੰਹੋ ਨਿਕਲਣੇ ਸਨ, ਸੋਚਣ ਦੀ ਲੋੜ ਨਹੀਂ ਸੀ । ਫਰਮਾਂਦੇ ਹਨ:

ਦਰਸ਼ਨ ਡਿੱਠੇ ਸੁ ਜਾਇਕੈ ਕਰਨ ਪਲਾਵ ਕਰੈ ਪੂਕਾਰੇ

ਵੇਲੇ ਦੀ ਹਾਲਤ ਹੈ,ਅਗਲੀ ਸਤਰ ਹੈ: ੧੬੫.