ਪੰਨਾ:ਭਾਈ ਗੁਰਦਾਸ.pdf/159

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਲ ਵਿਚ ਲੀਤਾ ਕ੍ਰਿਸ਼ਨ ਜੀ ਅਵਗੁਣ ਕੀਤੇ ਹਰਿ ਨ ਚਿਤਾਰੇ

ਉਪਰਲੀ ਤੁਕ ਵਿਚ ਕ੍ਰਿਸ਼ਨ ਜੀ ਦੇ ਜਜ਼ਬੇ ਨੇ ਜ਼ੋਰ ਮਾਰਿਆ ਹੈ ਤੇ ਐਨ ਤਸਵੀਰ ਵੀ ਖਿੱਚੀ ਗਈ ਹੈ, ਪਰ ਨਾਲ ਹੀ ਅਕਲ ਨੇ ਕੰਮ ਕੀਤਾ ਹੈ ਪਈ ਔਗੁਣਾਂ ਨੂੰ ਹਰਿ ਯਾਦ ਨਹੀਂ ਰਖਦਾ। ਇਹ ਗਲ ਕ੍ਰਿਸ਼ਨ ਜੀ ਦੀ ਦਇਆ ਦੇਖ ਕੇ ਅਕਲ ਨੇ ਕਹੀ ਹੈ । ਅਕਲ ਦੀ ਆਖੀ ਗਲ, ਜਿਸਤਰਾਂ ਪਹਿਲਾਂ ਵੀ ਕਿਹਾ ਹੈ ਪਈ ਅਖਾਣ ਕਹਾਣ ਦਾ ਹਕ ਰੱਖਦੀ ਹੈ।

ਦਸਵੀਂ ਵਾਰ ਦੀਆਂ ਸਾਰੀਆਂ ਅੰਤਲੀਆਂ ਕਲੀਆਂ ਅਕਲ ਨੇ ਕਹਾਣੀਆਂ ਹਨ ਪਰ ਜਜ਼ਬੇ ਗਤੱਚ ਪਰਸੰਗ ਨੂੰ ਰਿੜਕ ਮਥ ਕੇ ॥ ਇਹ ਤੁਕਾਂ ਜਜ਼ਬੇ ਦਾ ਮਖਣ ਬਣ ਗਈਆਂ ਹਨ । ਅਖਾਣਾਂ ਵਿਚ ਦੇ ਦਿੱਤੀਆਂ ਹਨ । ਦੋ ਚਾਰ ਸਾਲਾਂ ਕਾਫੀ ਹੋਣਗਆਂ:

ਭਗਤ ਰਵਿਦਾਸ ਜੀ ਨੇ ਕਸੀਰਾ ਗੰਗਾ ਦੀ ਭੇਟਾ ਕੀਤਾ। ਗੰਗਾ ਮਾਈ ਨੇ ਓਸ ਦੀ ਭੇਟਾ ਹੱਥ ਅੱਡ ਕੇ ਲੈ ਲੀਤੀ। ਭਗਤ -fਪਿਆਰ ਦੇ ਜਜ਼ਬੇ ਥੱਲੇ ਸਤਰਾਂ ਉਚਾਰੀਆਂ ਹਨ । ਭਗਤ ਦੀ ਵਡਿਆਈ ਬੜਅਮੋਲਕ ਤੇ ਸਰਲ ਉਪਮਾ ਨਾਲ ਕੀਤੀ ਹੈ ਕਿ ਭਗਤ, ਚਰਣ ਦਾਸੀਆਂ ਗੰਢਦਾ ਇਉਂ ਦਿਸਦਾ ਹੈ ਜਿਵੇਂ ਚੀਬੜੇ ਵਿਚ ਲਾਲ। ਏਥੇ ਵੀ ਅਕਲ ਦਾ ਹੀ ਚਮਤਕਾਰ ਹੈ । ਅਖੀਰ ਕਹਿੰਦੇ ਹਨ

ਭਗਤ ਜਨਾਂ ਹਰ ਮਾਂ ਪਿਉ ਬੇਟਾ।

ਉਪਰਲੀ ਕਲੀ ਸੋਚ ਕੇ ਕਹੀ ਹੈ ਪਰ ਮਾਂ ਪੁੱਤ ਤੇ ਪਿਉ ਪੁਤ ਦੇ ਪਿਆਰ ਦਾ ਜਜ਼ਬਾ ਮਰਤੀ ਮਾਨ ਹੋ ਜਾਂਦਾ ਹੈ। ਮਾਂ fuਓ ਬੇਟੇ ਨੂੰ ਸੋਚੀ ਜਾਓ ਤਾਂ ਵੀ ਸਵਾਦ ਹੀ ਸਵਾਦ ਆਵੇਗਾ । ਇਹ ਕਰਾਮਾਤ ਹੈ ਅਕਲ ਤੇ ਜਜ਼ਬੇ ਦੀ। ਅਸਲੀ ਸ਼ਾਇਰੀ ਅਕਲ ੧੬੬.