ਪੰਨਾ:ਭਾਈ ਗੁਰਦਾਸ.pdf/165

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਤਿਗੁਰ ਸਾਹਿਬ ਛਡਿ ਕੇ ਮਨਮੁਖ ਹੋਇ ਬੰਦੇ ਦਾ ਬੰਦਾ

ਬੰਦੇ ਦਾ ਬੰਦਾ ਹੋਣਾ, ਲਿਖਣ ਵਿਚ ਸੋਚ ਕੰਮ ਕਰ ਰਹੀ ਹੈ । ਏਸੇ ਜਜ਼ਬੇ ਨੇ ਇਉਂ ਰੂਪ ਧਾਰਿਆ ਹੈ:

ਮਨਮੁਖ ਮਾਨਸ ਦੇਹ ਤੇ ਪਸੂ ਪਰੇਤ ਅਚੇਤ ਚੰਗੇਰੇ

ਹੋਇ ਸੁਚੇਤ ਅਚੇਤ ਹੋਇ ਮਾਣਸ ਮਾਣਸ ਦੇ ਵਲ ਹੀਰੇ

ਕਿਹੀ ਦਲੀਲ ਹੈ ਤੇ ਕਿਹਾ ਵਿਚਾਰ ਹੈ। ਕਾਰਲ ਮਾਰਕਸ ਤੋਂ ਪਹਿਲਾਂ ਵੀ ਮਾਨੁਖੀ ਪਿਆਰ ਵਾਲੇ ਸੋਚ ਰਹੇ ਸਨ | ਅਗੇ ਫੇਰ ਸੋਚ ਰਹੇ ਹਨ:

ਰਾਜਾ ਪਰਜਾ ਹੋਇ ਕੈ ਸੁਖ ਵਿਚ ਦੁਖ ਹੋਇ ਭਲੇ ਭਲੇਰੇ

ਜਜ਼ਬਾ ਇਨਸਾਨੀ ਹਮਦਰਦੀ ਦਾ ਹੈ ਤੇ ਦੁਨੀਆਂ ਦੇ ਚਾਲਿਆਂ ਦਾ ਬੁੱਧੀ ਮੁਆਇਨਾ ਕਰ ਰਹੀ ਹੈ ।

ਵਾਰ ਵਿਚ ਜਜ਼ਬੇ ਦਾ ਰਹਿਣਾ ਬਹੁਤ ਹੀ ਜ਼ਰੂਰੀ ਹੈ । ਸੋਤੇ ਨੂੰ ਜਜ਼ਬਾ ਅਪੀਲ ਕਰਦਾ ਹੈ । ਪਰ ਭਾਈ ਸਾਹਿਬ ਨੇ ਪਾਠਕ ਤਾਂ ਛਡਿਆ ਸੂਤੇ ਨੂੰ ਵੀ ਦਲੀਲ ਦਾ ਪਾਸਾ ਦਿਖਾਇਆ ਹੈ । ਇਹ ਦਲੀਲ ਕਵੀ ਦੀ ਹੈ, ਤਰਕ ਸ਼ਾਸਤਰੀ ਜਾਂ ਫਲਾ ਸਵਰ ਦੀ ਨਹੀਂ। ਕਵੀ ਕੀ ਮਹਾਂ ਕਵੀ ਦੀ ਦਲੀਲ ਹੈ । ਅਖੀਰ ਇਹ ਗੁਰਬਾਣੀ ਦੀ ਕੰਜੀ ਹੈ । ਕੰਜੀ ਦਲੀਲ ਬਿਨਾਂ ਕੀ ਹੋਈ ਪਰ ਤਾਂ ਵੀ ਭਾਈ ਸਾਹਿਬ ਦੀ ਹਿੱਮਤ ਤੇ ਖੂਬੀ ਹੈ, ਲਗਦੀ ਵਾਹ ਜਜ਼ਬਾ ਕਵਤੇਈ ਦਲੀਲ ਨਾਲ ਚਲਾਇਆ ਹੈ । ਭਾਈ ਸਾਹਿਬ ਦੇ ਸਮਕਾਲੀ ਕਵੀ ਸ਼ਾਹ ਹੁਸੈਨ ਵਿਚ ਜ਼ਜਬਾ ਵਧੇਰੇ ਹੈ । ਕਵਿਤਾ ਰੱਤੀ ਅਕਲ ਜਾਂ ਕਵਈ ਦਲੀਲ ਘਟ ਹੈ । ਵਾਰਸ ਵਿਚ ਦਲੀਲ ਵਖਰੀ ਤੇ ਜਜ਼ਬਾ ਕਈ ਵਾਰੀ ਅਡੋ ਅਡ ਆਇਆ ਹੋ ਦਾ ਹੈ । ਬੁਲੇ ਦੀਆਂ ਕਾਫ਼ੀਆਂ ਵਿਚ ਬਿਰਹਾ ਵਰਤਣ ਵੇਲੇ ਜ਼ੋਰ ਦਾ ਹੈ ਜ਼ਜਬੇ ਦਾ | ਪਰ ਸ਼ਾਹ ਹੁਸੈਨ ਜੀ ਜਿੰਨਾ ਨਹੀਂ । ਸਾਈਂ ਹੋਰੀ ਫੁਲ ਬਚਨੀਏ ਸਨ ਤੇ ਕੋਰੀ ਦਲੀਲ ਤੇ ਕੁਝ ਆ ੧੭੨.