ਸਮੱਗਰੀ 'ਤੇ ਜਾਓ

ਪੰਨਾ:ਭਾਈ ਗੁਰਦਾਸ.pdf/166

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਤਰਦੇ ਸਨ। ਹਾਸ਼ਮ ਦੇ ਦੋਹੜਿਆਂ ਵਿਚ ਜਜ਼ਬਾ ਵਧੇਰੇ ਹੈ। ਦੀਪਕ ਤੇ ਪਤੰਗੇ ਵਗੈਰਾ ਦੀਆਂ ਮਿਸਾਲਾ ਦੇ ਕੇ ਕਾਵਿ-ਰੱਤੀ ਦਲੀਲ ਦੇਂਦਾ ਹੈ। ਭਾਈ ਵੀਰ ਸਿੰਘ ਸਾਹਿਬ ਵਿਚ ਬੌਧਿਕ ਅੰਸ਼ ਜ਼ਿਆਦਾ ਹੈ।ਅਜ ਕਲ ਜਜ਼ਬੇ ਦਾ ਧਿਆਨ ਰਖਿਆ ਜਾਂਦਾ ਹੈ ਪਰ ਬੌਧਿਕ ਪਾਸੇ ਦੀ ਰੁਚੀ ਵੀ ਚੜਦੀਆਂ ਕਲਾਂ ਵਿਚ ਜਾਪਦੀ ਹੈ। ਅਖੀਰ ਅਕਲ ਤੇ ਜਜ਼ਬੇ ਨੇ ਰਲ ਕੇ ਬਹਿਣਾ ਹੈ। ਸਾਢੀਆਂ ਤਿੰਨ ਚਾਰ ਸਦੀਆਂ ਪਹਿਲਾਂ ਸ੍ਰੀ ਗੁਰਦਾਸ ਦੀ ਛਤਰ ਛਾਇਆ ਹੇਠ, ਐਨ ਠੇਠ ਪੰਜਾਬੀ ਦੀ ਰਾਹੀਂ ਅਕਲ ਤੇ ਜਜ਼ਬੇ ਨੇ ਗਲਵਕੜੀ ਪਾਈ ਸੀ।