ਪੰਨਾ:ਭਾਈ ਗੁਰਦਾਸ.pdf/167

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਵਾਰਾ ਦਾ ਵੇਰਵਾ

ਵਾਰ ਕੀ ਹੈ ? ਵਿਚ ਪਰਸੰਗ ਵਸ ਪਹਿਲੀ ਵਾਰ ਉੱਤੇ ਵਿਚਾਰ ਹੋ ਚੁੱਕੀ ਹੈ । ਇਸ ਦੀਆਂ ਪਉੜੀਆਂ ੪੯ ਹਨ । ਮੈਂ ਪੁਰਾਣੀਆਂ ਪੋਥੀਆਂ ਦੇਖੀਆਂ ਹਨ। *ਇਕ ਪੋਥੀ ਸੰਮਤ ੧੮੬੮ ਦੀ ਮੇਰੇ ਪਾਸ ਹੈ । ਓਸ ਵਿਚ ਵੀ ਇਹ ਪਉੜੀ ਹੈ ( ਵੈਦ ਬੱਢਾ ਸਿੰਘ ਆਦ ਟੀਕਾ ਕਾਰਾਂ ਨੇ ਇਹ ਪਉੜੀ ਰਲੇ ਦੀ ਕਹੀ ਹੈ, ਪਰ ਜੁਗਤ ਨਾਲ ਗਲ ਸਮਝਾਈ ਨਹੀਂ ਏਸ ਪਉੜੀ ਵਿਚ ਤਕਰੀਬਨ ਉਹਨਾਂ ਨਾਵਾਂ ਤੋਂ ਵਾਹਿਗੁਰੂ ਨਾਂ ਬਣਾਇਆ ਹੈ । ਓਸ ਵਿਚ ਉਹਨਾਂ ਪਦਾਂ ਦੇ ਪਹਿਲੇ ਅੱਖਰ ਹਨ ਜਿਹੜੇ ਤਕਰੀਬਨ ਗੁਰਬਾਣੀ ਵਿਚ ਲਤੇ ਗਏ ਹਨ।

ਜਪਾਵੈ ਕਾਫਆ ਚਾਰ ਵਾਰੀ ਆਇਆ ਹੈ, ਦੋ ਵਾਰ ਸਮਾਵੈ ਤੇ ਪਉੜਾ ਸਮਾਪਤ ਕੀਤੀ ਹੈ । ਭਾਈ ਸਾਹਿਬ ਨੇ ਏਸ ਤਰਾਂ ਦੇ ਕਾਫੀਏ ਦੀ ਵਰਤੋਂ ਕਿਤੇ ਨਹੀਂ ਕੀਤੀ। ਏਸ ਕਰਕੇ ਭਾਈ ਸਾਹਿਬ ਦੀ ਰਚਨਾ ਨਹੀਂ ਜਾਪਦੀ ।

ਦੂਜੀ ਵਾਰ ਵਿਚ ਵੀਹ ਪਉੜੀਆਂ ਹਨ । ਪਹਿਲੀਆਂ ਵਿਚ ਇਹ ਹੈ ਕਿ ਵਾਹਿਗੁਰੂ ਸਭ ਕੁਝ ਆਪ ਕਰਦਾ ਹੈ ਤੇ ਪਿਛਲੀਆਂ ਵਿਚ ਹੈ ਕਿ ਈਸ਼ਵਰ ਹਰ ਸ਼ੈ ਵਿਚ ਵਿਆਪਕ ਹੈ । ਹਰ ਪਉੜੀ 4 .

  • ਪਹਿਲਾਂ ਗ਼ਲਤੀ ਨਾਲ ਸੰਮਤ ੧੮੩੬ ਲਿਖਿਆ ਗਿਆ ਹੈ ਮੋਟੀ ਲਿਖਤ

੧੭੪,