ਪੰਨਾ:ਭਾਈ ਗੁਰਦਾਸ.pdf/168

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੰਤਲੀ ਕਲੀ ਦਾ ਪਹਿਲਾ ਅਧ ‘ਆਪੇ ਆਪ ਵਰਤਦਾ ਦੇ ਨਾਲ ਰਖਿਆ ਹੈ । ਸੋ ਏਸ ਵਾਰ ਦੀ ਹਰ ਪਉੜੀ ਕੀ ਹਰ ਤੁਕ ਵਿਚ ਵਾਹਿਗੁਰੂ ਆਪ ਵਰਤ ਰਿਹਾ ਹੈ । ਬਹਮੁਖੀ ਗਿਆਨ ਤੇ ਉਡਾਰੀ ਪੱਖੋ ਵਾਰ ਬਹੁਤ ਸੁੰਦਰ ਹੈ । ਪਰਮਾਤਮਾਂ ਦੀ ਵਡਿਆਈ ਹੈ ਏਸ ਨੂੰ ਭਾਂਤ ਭਾਂਤ ਦੇ ਦ੍ਰਿਸ਼ਟਾਂਤਾਂ ਨਾਲ ਸਿੱਧ ਕੀਤਾ ਹੈ । ਇਹ ਵਣਿ ਆਈ ਤੇ ਨਿਸ਼ਾਨੀ ਛੰਦ ਵਾਰ ਦੀ ਘੂਕਰ ਬੰਨ ਰਹੇ ਹਨ । |

ਤੀਜੀ ਵਾਰ ਵਿਚ ੨੦ ਪਉੜੀਆਂ ਹਨ । ਹਰ ਕਲੀ ਦੁਕਾਫੀਆ ਹੋਦਿਆਂ ਵੀ ਭਾਵ ਸਪਸ਼ਟ ਹੈ । ਗੁਰਮੁਖਿ ਆਦਿ ਦੀ ਮਹਿਮਾ ਹੈ। ਮਹਿਮਾ ਦੀ ਲੱੜੀ ਜੁੜ ਗਈ ਹੈ ਤੇ ਵਾਰ ਦਾ ਅੰਬ ਆਇਆ ਹੈ।

ਚੌਥੀ ਵਿਚ ਵੀਹ ਪਉੜੀਆਂ ਹਨ । ਗਰੀਬੀ ਦੀ ਮਹਿਮਾ ਹੈ । ਕੀੜੀ, ਮਜੀਠ ਤੇ ਘਾਹ ਆਦਿ ਦੀ ਮਿਸਾਲ ਦੇ ਕੇ, ਆਪਣੇ ਭਾਵ ਤੇ ਮਜ਼ਮੂਨ ਵਿਚ ਦਮਕ ਦਾ ਕੀਤੀ ਹੈ । ਟਿੱਕੀਆਂ ਸ਼ੈਆਂ ਦਾ ਹਮੁਖੀ ਗਿਆਨ ਵਾਹਵਾ ਹੈ ਤੇ ਖੂਬ ਤੋੜ ਤਕ ਚਲਾਇਆ ਹੈ।

ਪੰਜਵੀਂ ਵਿਚ ਗੁਰਮੁਖ ਦੀ ਮਹਿਮਾ ਚਲਦੀ ਹੈ। ਤਰੀਕੇ ਨਾਲ ਕਈ ਅਣਜਾਣ ਕਹਿ ਬੈਠਦੇ ਹਨ ਕਿ ਗੁਰਮੁਖ ਹੀ ਗੁਰਮੁਖ ਤੁਰਿਆ ਰਹਿੰਦਾ ਹੈ । ਅਸਲ ਵਿਚ ਉਹਦੇ ਸੁਭਾ ਦੇ ਅਡ ਅਤ ਪਹਿਲੂ ਵੱਸੇ ਹੋਏ ਹਨ । ਸਭਾ ਦਸਣਾ ਵੱਡੀ ਸ਼ਾਇਦੀ ਹੈ ਤੇ ਦਰਿਆ ਵੀ ਸੇਵਾਦ ਨਾਲ ਹੈ। ਬੌਧਿਕ ਅੰਸ਼ ਨਾਲ ਵਾਰ ਵਿਚ ਆਪਣੇ ਹੀਰੋ ਦਾ ਹਰ ਉਜਲਾ ਪਖ ਦਸਿਆ ਹੈ। ਜੁਧ ਵਾਲੀਆਂ ਵਾਰਾਂ ਵਿਚ ਵਇਆ ਵੀਰ ਤੇ ਦਾਨ ਵੀਰ ਅਸਾਂ ਦਿਖਾਇਆ ਹੋਂਦਾ ਹੈ, ਨਹੀਂ ਤਾਂ ਕਟ ਵਡ ਦਸ ਕੇ, ਜੋਧੇ ਦਾ ਬਲ ਬਲਕਾਰ ਹੀ ਦੱਸਿਆ ਜਾਂਦਾ ਸੀ। ਏਸ ਵਾਰ ਵਿਚ ਗੁਰਮੁਖ ਦਾ ਸੁਭਾ ਕਿਸ ਤਰ੍ਹਾਂ ਉਸਦਾ ਜਾਂਦਾ ਹੈ ਵੇਰਵੇ ਨਾਲ ਲਿਖਣ ਦੀ ਲੋੜ ਹੈ ।

੧, ਪਹਿਲੀ ਪਉੜੀ ਵਿਚ ਦਸਿਆ ਹੈ ਕਿ ਗੁਰਮੁਖ ਕੁਸੰਗ ੧੭੫,