ਪੰਨਾ:ਭਾਈ ਗੁਰਦਾਸ.pdf/171

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੈ ਆਂਦਾ ਹੈ ਤੇ ਓਸ ਨੂੰ ਬੁੱਧੀ ਨਾਲ ਨੀਵਾਂ ਦੱਸਿਆ ਹੈ

ਅਠਵੀਂ ਪਉੜੀ ਵਿਚ ਬਣ ਜਾਦੂ ਟੂਣਿਆਂ ਦੀ ਗੂਰਮੁੱਖ ਪਰਵਾਹ ਨਹੀਂ ਕਰਦਾ ।

ਨਾਵੀਂ ਵਿਚ ਨਦੀਆਂ ਨਾਲੇ ਗੰਗ ਤੇ ਅਠ ਧਾਤਾਂ ਪਾਰਸ ਦਾ ਰੂਪ ਦਸਿਆ ਹੈ। ਬਾਰਾਂ ਮਹੀਨਿਆਂ ਵਿਚ ਸੂਰਜ ਇਕ ਹੀ ਰਹਿੰਦਾ ਹੈ।ਪਹਿਲੀਆਂ ਮਸਾਲਾਂ ਵਿਚ ਗੁਰਮੁਖ ਕਿਸ ਤਰਾਂ ਬਣਦਾ ਹੈ ਦਸਿਆ ਹੈ । ਸੂਰਜ ਵਾਲੀ ਵਿਚ ਦਸਿਆ ਹੈ ਕਿ ਸੂਰਜ ਸਾਰੇ ਵਰਤ ਰਿਹਾ ਹੈ, ਪਰ ਕਈ ਵਖੋ ਵਖਰੇ ਰਾਹਾਂ ਵਿਚ ਜਾ ਰਹੀ ਹੈ । ਗੁਰਮੁਖ ਦੂਜੇ ਪਾਸੇ ਨਹੀਂ ਜਾ ਰਹੇ ਤੇ ਇਕ ਮਨ ਹੋ ਕੇ ਇੱਕੋ ਅਰਾਧਦੇ ਹਨ । ਉਪਰਲੀ ਪਉੜੀ ਵਿਚ ਸੰਗਲੀ ਬ ਦਿਸਦੀ ਨਹੀਂ, ਅਬਲ ਵਿਚ ਸਿਲਸਿਲਾ ਤੁਰਿਆ ਹੋਇਆ ਹੈ ।

ਦਸਵੀਂ ਵਿਚ ਸਾਕ ਸੈਣ ਤੇ ਰੀਤਾਂ ਰਸਮਾਂ ਵਿਚ ਦੁਨੀਆਂ ਲਗੀ ਦੱਸੀ ਹੈ, ਪਰ ਗੁਰਮੁਖ ਹੀਰੇ ਦੇ ਹਾਰ ਵਾਂਗ ਪਰੋਏ ਹੋਏ ਹਨ, ਰਿਸ਼ਤਿਆਂ ਦੀਆਂ ਵੰਡੀਆਂ ਨਹੀਂ ਪਈਆਂ ਹੋਈਆਂ । ਤੁਕ ਹੈ:

ਗੁਰਮੁਖ ਹੀਰੇ ਰਾਰ ਪਰੋਏ ।

ਮੋਤੀਆਂ ਵਾਂਗ ਹੀਰੇ ਦਾ ਹਾਰ ਨਹੀਂ ਹੋ ਦਾ। ਹੀਰੇ ਦਾ ਨਾਮ ਆਦਿ ਬਣਾ ਕੇ ਹਾਰ ਵਿਚ ਪ੍ਰੋਤਾ ਜਾਂਦਾ ਸੀ; ਜਾਂ ਗੁਰਮੁਖ ਹੀਰਾ ਅਮੋਲ ਸੋਹਣਾ ਸੁੰਦਰ ਅਲੱਕ ਦਾ ਵਾਚਕ ਹੈ । ਹੀਰੇ ਹਾਰ ਵਾਲਾ ਅਰਬ ਗਲਤ ਹੈ ਤੇ ਭਾਈ ਸਾਹਿਬ ਦੇ ਬਹੁਮੁਖੀ ਗਿਆਨ ਨੂੰ ਵੱਟਾ ਲਾਂਦਾ ਹੈ। ਯਾਹਰਵੀਂ ਵਿਚ ਦੁਨੀਆਵੀ ਬਾਹ ਤੋਂ ਗੁਰਮੁਖ ਸ਼ਾਹ ਵਡੇ ਦਿਖਾਏ ਹਨ।

ਬਾਹਰਵੀਂ ਵਿਚ ਇਕ ਜਣਾ ਦੂਜੇ ਜਣੇ ਤੋਂ ਡਰਦਾ ਦਿਖਾਕੇ ਲਿਖਿਆ ਹੈ ਕਿ ਸਤਿਗੁਰ ਸਾਹਵੇਂ ਕੋਈ ਆਕੀ ਨਹੀਂ ਤੇ ਇਹ · ੧੭੮.