ਪੰਨਾ:ਭਾਈ ਗੁਰਦਾਸ.pdf/172

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੇਦ ਗੁਰਮੁਖ ਨੇ ਹੀ ਜਾਤਾ ਹੈ । ਏਥੇ ਵੀ ਅਖੀਰਲੀਆਂ ਤੁਕਾਂ ਰਲੀਆਂ ਦਿਸਦੀਆਂ ਹਨ, ਪਰ ਜਦ ਆਸ਼ੇ ਨੂੰ ਗਹੁ ਨਾਲ ਤਕੀਏ ਤਾਂ ਦੇਸ਼ ਨਹੀਂ ਜਾਪਦਾ ।

ਤੇਹਰਵੀਂ ਪਉੜੀ ਵਿਚ ਸਤਿਗੁਰ ਦਾ ਪ੍ਰਤਾਪ ਦੱਸਿਆ ਹੈ ਤੇ ਸਭਾ ਦੱਸਿਆ ਹੈ ਪਈ ਆਪ ਗਵਾ ਕੇ ਆਪਾ ਨਹੀਂ ਗਿਣਾਇਆ। ਭਾਈ ਸਾਹਿਬ ਗੁਰਮੁਖ ਪਦ ਸਤਿਗੁਰ ਪ ਤਥਾਇ ਵਰਤ ਲੈਂਦੇ ਹਨ । ਗੁਰ ਸਿਖ ਦਾ ਮਤਲਬ ਗੁਰਮੁਖ ਲੀਤਾ ਹੋਂਦਾ ਹੈ ।

ਚੌਧਵੀਂ ਵਿਚ ਦੇਸ ਵੀ ਪਤੇ ੩ ਦਾ ਦਾਦਕ ਨਾਨਕ ਨਾਂ ਲੈਕੇ ਰਿਸ਼ਤਿਆਂ ਰਸਮਾਂ ਦਾ ਖੰਡਨ ਕਰਦੇ ਹਨ | ਕਈ ਚੀਜ਼ਾਂ ਨਵੀਆਂ ਗਿਣੀਆਂ ਹਨ, ਮਤਲਬ ਉਹ ਹੈ ਜ਼ਰੂਰ ਪਰ ਓਸ ਸਮੇਂ ਵਾਰਾਂ ਵਿਸਥਾਰ ਨਾਲ ਹੋ ਆਂ ਸਨ।ਵਾਰ ਵਿਚ ਸਭਾਵਾਂ ਦਾ ਦਸਣਾ ਹੋਇਆ। ਉਹ ਹਰ ਪੱਖਾ ਤਾਹੀਏਂ ਹੁੰਦਾ ਹੈ, ਜੋ ਬਹੁਤੀਆਂ ਪਉੜੀਆਂ ਲਿਖੀਆਂ ਜਾਣ । ਅਜ ਕਲ ਤਾਂ ਇੱਕ ਪਉੜੀ ਹੀ ਤੀਹ ਪੈਂਤੀ ਕਲੀਆਂ ਤੋਂ ਵਧ ਲਿਖਣ ਦਾ ਰਵਾਜ ਪਕ ਗਿਆ ਜਾਪਦਾ ਹੈ । ਭਾਈ ਸਾਹਿਬ ਅਠ ਦਸ ਤੁਕਾਂ ਤੋਂ ਵਧੀਕ ਨਹੀਂ ਲਿਖਦੇ, ਇੱਕੋ ਕਾਫੀਏ ਕਈ ਵਾਰ ਅ ਅਠ ਦਸ ਦਸ ਤੋਂ ਜ਼ਿਆਦਾ ਮਿਲਦੇ ਵੀ ਨਹੀਂ। ਮੁਕਦੀ ਗਲ ਰਵ ਦਸਦੇ ਹੋਏ ਕਹਿੰਦੇ ਹਨ ਕਿ ਗੁਰਮੁਖ ਆਸਾ ਵਿਚ ਨਿਰਾਸ ਹੈ ਹਨ ।

ਪੰਦਰਵੀਂ ਵਿਚ ਗੁਰਮੁਖ ਮਨਮੁਖ ਦਾ ਵਾਕ ਰਾ ਆਇਆ ਹੈ, ਜੋ ਵਾਰ ਦਾ ਖਾਸਾ ਹੈ ।

ਸੋਹਲਵੀਂ ਵਿਚ ਇਕ ਬਾਲੀ ਤੋਂ ਸੁਚੱਜੀ ਨਾਰੀ ਤਕ ਲੈ ਜਾ ਕੇ ਦਸਦੇ ਹਨ ਕਿ ਗੁਰਮੁਖ ਵੀ ਨਿਸਚੇ ਵਲੀ ਨਾਰੀ ਹੈ । ਪੰਜਵੀਂ ਤੁਕ ਵਿਚ ਸ਼ਿੰਗਾਰ ਰਸ ਵੀ ਆਇਆ ਹੈ ਤੇ ਉਹ ਵੀ ਸੰਜੋਗ ਦਾ । ਸੰਜੋਗ ਅਵਲ ਦਸਿਆ ਨਹੀਂ ਜਾਂਦਾ, ਜੇ ਦਸਿਆ ਜਾਏ ਤਾਂ ਫੇਰ ਅਸ਼ਲੀਲਤਾ ਦਾ ਵੀ ਡਰ ਰਹਿੰਦਾ ਹੈ । ਭਾਈ ਸਾਹਿਬ ਖੂਬੀ ਨਾਲ ੧੭੯.