ਪੰਨਾ:ਭਾਈ ਗੁਰਦਾਸ.pdf/174

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਭ ਤੋਂ ਉੱਤੇ ਹੈ:

ਬੀਉ ਬੀਜ ਅਤਿ ਸੂਖਮੇ ਤਿਦੂ ਹੋਇ ਵਡ ਬਿਰਖ ਬਿਬਾਰਾ

ਇਹਨਾਂ ਤੁਕਾਂ ਤਾ ਘਟ ਮੋਲ ਜਾਪਦਾ ਹੈ ਪਰ ਨੌਵੀਂ ਤਕ ਕੁਝ ਮੇਲਦੀ ਹੈਤੇ ਦਸਵੀਂ ਵਧੇਰੇ।ਗਲਕੀ ਸਾਰੀਵਾਰ ਵਿਚ ਗੁਰਮੁਖ ਸਤਿਗੁਰ ਮਹਿਮਾ ਹੈ । ਅਖੀਰਲੀ ਪਉੜੀ ਵਿਚ ਆਪਣੇ ਔਗੁਣਾਂ ਵਲ ਇਸ਼ਾਰਾ ਕੀਤਾ ਹੈ ਤੇ ਗੁਰਮੁਖਾਂ ਨਾਲ ਪਉੜੀ ਜੋੜਣ ਲਈ ਮਦਾਨ ਛਡਿਆ ਹੈ ।

ਸਤੀ ਵਾਰ ਦਾ ਭਾਵ ਗੁਰਮਖ ਨੂੰ ਕੁਲ ਚੀਜ਼ਾਂ ਨਾਲੋਂ ਉੱਚਿਆਂ ਦੱਸਣਾ ਹੈ । ਏਸ ਲਈ ਮਿਹਤ ਕੀਤੀ ਹੈ। ਦੋ ਦੋ ਚਾਰ ਚਾਰ ਤੋਂ ਅਠਾਰਾਂ ਤਕ ਤਾਂ ਚੀਜ਼ਾਂ ਦੇ ਗੁਟ ਬਣਾ ਕੇ ਗੁਰਮੁਖ ਤੋਂ ਨੀਵੇਂ ਦੱਸ ਹਨ । ਵੀਹ ਇਕੀਹ ਦਾ ਕੰਮ ਆਪਣੀ ਡਿਕਸ਼ਨਰੀ ਅਨੁਸਾਰ ਸਾਰਿਆ ਹੈ । ਪਰ ਬਾਈ ਤੋਂ ਲੈ ਤਹਿ ਤਕ ਨਾ ਗੁਟ ਬਣਾਇਆ ਹੈ ਨਾ ਹੀ ਹੋਰ ਮਜ਼ਮੂਨ ਪੈਦਾ ਕੀਤਾ ਹੈ। ਇਹ ਗਿਣਤੀ ਜਦੋਂ ਅਗਿਣਤ ਤੋਂ ਅਸੰਖ ਕਹਿੰਦੇ ਹਨ ਤਾਂ ਨਕਾਰੀ ਹੋ ਜਾਂਦੀ ਹੈ। ਖੈਰ ਇਨਾਂ ਗਿਣਤੀਆਂ ਤੋਂ ਬਿਨਾਂ ਪੰਜ ਹੋਰ ਪਉੜੀਆਂ ਹਨ ਤੇ ਉਹਨਾਂ ਦੇ ਭਾਵ ਦਾ ਸਿਲਸਿਲਾ ਬੱਝਾ ਹੋਇਆ ਹੈ । ਇਨ੍ਹਾਂ ਵਿਚ ਗੁਰਮੁਖ ਸਾਧ ਸੰਗਤ ਦੀ ਮਹਿਮਾ ਆਈ ਹੈ।

ਅਠਵੀਂ ਵਾਰ ਵਿਚ ਸੰਸਾਰ ਦੀ ਬਿਅੰਤਤਾ ਦਸਦਿਆਂ, ਸਭ ਚੰਗੀਆਂ ਮੰਦੀਆਂ ਚੀਜ਼ਾਂ ਗਿਣੀਆਂ ਹਨ। ਉਪਰਲੀ ਵਾਰ ਨਾਲੋਂ ਤਰੀਕਾ ਅੱਡ, ਓਥੇ ਤਿੰਨ ਗੁਣ, ਵੇਦ ਚਾਰ ਜਗ ਚਾਚ ਆਦਿ ਚਲਦੇ ਹਨ । ਏਥੇ ਜਾਤ; ਕਸਬ ਤੇ ਵੀਭਤਸ ਰਸ ਵੀ ਲਿਆਂਦਾ ਹੈ। ਅੰਨ, ਕਾਣੇ, ਲੰਜੇ, ਲੂਲੇ - ਪਿੰਗਲੇ ਗਿਣਾ ਕੇ ਸੰਸਾਰ ਦੇ ਦੋਵੇਂ ਪੱਖ ਦੱਸੇ ਹਨ ।

ਨਵੀਂ ਵਿਚ ਗੁਰਮੁਖ ਤੇ ਨਿਮਰਤਾ ਉੱਤੇ ਜ਼ੋਰ ਹੈ। ਦੂਸਰੀ ਤੇ - ਚੌਥੀ ਵਾਂਗ “ਦ੍ਰਿਸ਼ਟਾਂਤ ਗਹਿਮਾ ਗਹਮੀ ਹੈ ਇਕ ਦ੍ਰਿਸ਼ਟਾਂਤ ਵੇਰਵੇ ਨਾਂਲ ਇਕ ਪਉੜੀ ਵਿਚ ਸਮਾਂਦਾ ਹੈ । ਚੀਜ਼ਾਂ ਸਾਰੀਆਂ ਹੀ ਸੋਹਣੀਅi ੧੮੧.