ਪੰਨਾ:ਭਾਈ ਗੁਰਦਾਸ.pdf/176

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਂ ਤੁਕਾਂ ਦੀਆਂ ਸੈਲਾਂ ਤਾਂ ਕਾਫੀ ਹਨ ਜੇ ਅਸੀਂ ਉਹਨਾਂ ਨੂੰ ਵਰਤ ਲਈਏ ਤਾਂ । ਗਲ ਕੀ ਭਾਈ ਸਾਹਿਬ ਭਗਤਾਂ ਦੀ ਸਹੀ ਤਰ੍ਹਾਂ ਨਾਲ ਕੀਮਤ ਖਾਂਦੇ ਹਨ ਜਿਸ ਕਰ ਕੇ ਕੌਮ ਜਾਂ ਜਨਤਾ ਵਿਚ ਮੁੜ ਜਾਗਰਤਾ ਆਵੇ ।

ਯਾਰਹਵੀਂ ਵਾਰ ਵਿਚ ਸਾਧ ਸੰਗਤਿ ਆਦਿ ਦੀ ਮਹਿਮਾ ਹੈ। ਏਸ ਪਾਸੇ ਵਿਚ ਬਾਰਾਂ ਪਉੜੀਆਂ ਲਾਈਆਂ ਹਨ। ਅੱਗੇ ੩੧ ਪਉੜੀਆਂ ਤਕ ਸਿੱਖਾਂ ਦੇ ਨਾਮ ਹਨ । ਇਸ ਵਾਰ ਦੇ ਅਰਬ ਤੇ ਸਿੱਖਾਂ ਦੀਆਂ ਸਾਖੀਆਂ ਭਾਈ ਮਣੀ ਸਿੰਘ ਜੀ ਨੇ ਦਿੱਤੀਆਂ ।

ਬਾਹਰਵੀ ਵਾਰ ਵਿਚ ਪਹਿਲਆਂ ਛੇ ਪਉੜੀਆਂ ਸਿੱਖਾਂ ਤੋਂ ਕੁਰਬਾਣ ਜਾਣ ਦੀਆਂ ਹਨ । ਹਰ ਪਉੜੀ ਦਾ ਪਹਿਲਾਂ ਅੱਧਾ ਚਰਣ ਜਿਹੜੇ ਬੋਲ ਨਾਲ ਅਰੰਭਿਆ ਹੈ ਓਸੇ ਤਰਾਂ ਨਿਭਾਣ ਦਾ ਪੂਰਾ ਜਤਨ ਕੀਤਾ ਹੈ । ਕਈਆਂ ਪਉੜੀਆਂ ਵਿਚ ਵਡੇ ਕਹਾਉਣ ਵਾਲਿਆਂ ਦੇ ਹੰਕਾਰ ਆਦਿ ਦੇ ਦੋਸ਼ ਦਸੇ ਹਨ ਤੇ ਕਈ ਪਉੜੀਆਂ ਵਿਚ ਭਗਤਾਂ ਆਦਿ ਦੀ ਨਿਮੁਤਾ ਦੱਸੀ ਹੈ।

ਤੇਹਰਵੀਂ ਵਾਰ ਵਿਚ ਪਹਿਲਾਂ ਵਾਹਿਗੁਰੂ ਗੁਰਮੁੱਖ ਆਦਿ ਦੀ ਮਹਿਮਾ ਫੇਰ ਸਿਫਤ ਕਰਦੇ ਹਨ। ਖਾਸ ਕਰਕੇ ਛੇਵੀਂ ਪਉੜੀ ਵਿਚ ਬੜੇ ਮਜ਼ੇ ਨਾਲ ਨਿਰੇ ਦ੍ਰਿਸ਼ਟਾਂਤ ਦੇਕੇ ਅੱਡ ਅੱਡ ਪੱਖਾਂ ਉੱਤੇ ਚਾਣਨ ਪਾ ਗਏ ਹਨ । ਇਹ ਅਡਤਾ ਕਈ ਸਜਣਾਂ ਨੂੰ ਲੜ ਟੁਟਣ ਸਮਾਨ ਲਗਦੀ ਹੈ । ਅਸਲ ਵਿਚ ਕਿ ਕਿਤੇ ਹੋਂਦੀ ਹੈ ਪਰ ਅਜਿਹੀਆਂ ਥਾਵਾਂ ਤੇ ਨਹੀਂ। ਉਸ ਵੱਡੇ ਦੀ ਵਡਿਆਈ ਵਿਚ ਕਹਿੰਦੇ ਹਨ:

ਲਖ ਮਹਿਮਾ ਮਹਿਮਾ ਕਰੈ ਉਪਖਾਨ ਵਖਾਣੈ

ਮਹਿਮਾ ਉਪਮਾ ਤੇ ਉਸਤਤ ਨੂੰ ਬਿਆਨ ਨੇ ਜਿਊਂਦਾ ਬਣਾਇਆ ਹੋ। ਇਹ ' ਪਰਸੌਨੀਫੀਕੇਸ਼ਨ, ਅੰਗਜ਼ੀ ਨੇ ਹੀ ਨਹੀਂ ਸਿਖਾਈ । ਭਾਰਤ ਵਿਦਵਾਨ ਵਰਤਦੇ ਸਨ ਭਾਈ ਜੀ ਬਹੁਤਾ ਵਰਤਦੇ ਹਨ ਤੇ ੧੮੩.