ਪੰਨਾ:ਭਾਈ ਗੁਰਦਾਸ.pdf/178

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਪਦੇ ਹਨ ।

ਵੀਹਵੀਂ ਵਿਚ ਛੇ ਗੁਰਦੇ ਵਾਂ ਦੀ ਉਸਤਤ , ਚਲਦੀ ਹੈ । ਅਗੇ ਦਸਦੇ ਹਨ ਕਿ ਸਭੇ ਇੱਕ ਜੋਤ ਹਨ । ਦੁਸ਼ਟਾਂਤ ਆਮ ਹੀ ਹਨ। | ਅਗੇ ਗੁਰਮੁਖ-ਮਹਿਮਾ ਤੇ ਗੁਤ ਮੁਖ ਦਾ ਸੁਭਾ ਦਸਿਆ ਹੈ। ਰਵਾਨੀ ਏਸ ਦੀ ਉਪਰਲੀ ਵਰਗੀ ਹੈ ।

ਇੱਕੀਵੀਂ ਦੀ ਵੀ ਰਵਾਨੀ ਵਾਹ ਵਾ ਹੈ । ਮਜ਼ਮੂਨ ਪਹਿਲੇ ਕੁਝ ਨਵੀਨਤਾ ਨਾਲ ਦਿੱਤਾ ਹੈ।

ਬਾਈਵੀਂ ਦਾ ਵਹਾ ਮਜ਼ਮੂਨ ਵਗੈਰਾ ਉਤੇ ਹੈ ਪਰ ਕੁਝ ਮਿਸਾਲਾਂ ਆਦਿ ਨਵੀਆਂ ਹਨ । ਉਪਰਲੀਆਂ ਚਾਰ ਪੰਜ ਵਾਰਾਂ ਤਾਂ ਸ਼ਾਇਦ ਇੱਕੋ ਵੇਲੇ ਹੀ ਬਣੀਆਂ ਹਨ। ਬੋਲੀ ਰਵਾਨੀ ਲਫਜ਼ੀ ਜੜਾ ਤੇ ਮਜ਼ਮੂਨ ਆਦਿ ਤੋਂ ਕਾਫੀ ਪਰਤੀਤ ਹੋ ਰਿਹਾ ਹੈ ।

ਤੇਈਵੀਂ ਵਾਰ ਦਾ ਵਜ਼ਨ ਬਦਲਿਆ ਹੈ ਛੰਦ ਬਦਲਣ ਨਾਲ ਰਵਾਨੀ , ਘਟ ਹੈ । ਪਰ ਪਉੜੀਆਂ ਖਿਚ ਧੂਹ ਕੇ ਨਹੀਂ ਬਣੀਆਂ ਹੋਈਆਂ।ਦਸਵੀਂ ਵਾਂਗ ਪਰਸੰਗ ਦੇਣੇ ਚਾਹੇ ਹਨ । ਪੰਜ ਚਾਰ ਪਉੜੀਆਂ ਮਗਰੋਂ ਪੈਂਤੜ ਬਦਲਿਆ ਹੈ । ਪਰਸੰਗੀ ਪਉੜੀਆਂ ਵਿਚੋਂ ਦਸਰਬ ਤੇ ਕੌਸ਼ਲਿਆ ਵਾਲੀ ਪਉੜ) ਚੰਗੀ ਹੈ। ਦੋਵੇਂ ਜਣ ਸੋਚਦੇ ਹਨ ਜੇ ਪੱਤ ਹੋਇਆ ਤਾਂ ਸੁਖ ਨਾਲ ਨਾਂ, ਰਾਮ ਚੰਦ ਰਖਾਂਗੇ । ਗਲ ਬਾਤ ਤੇ ਸੋਚ ਸਮੇਂ ਅਨੁਸਾਰ ਹੈ । ਇਕ ਤੁਕ ਰਾਮ ਰਾਜ ਕਰਨ ਤੇ ਕਰਾਨ ਵਾਲਿਆਂ ਨੂੰ ਵੀ ਯਾਦ ਕਰਨੀ ਚਾਹੀਦੀ ਹੈ:

ਰਾਮ ਰਾਜ ਪਰਵਾਣ ਜਗ ਸਤ ਸੰਤੋਖ ਧਰਖ ਰਖਵਾਲੇ

ਏਸ ਵਾਰ ਵਿਚ ਜਿਸ ਵੇਲੇ ਭਾਈ ਸਾਹਿਬ ਅਖ ਕੰਨ ਤੇ ਨਕ ਆਦਿ ਦਾ ਨਾ, ਪੂਜਿਆ ਜਾਣਾ ਤੇ ਪੈਰਾਂ ਦੀ ਪੂਜਾ ਕਰਣਾ ਦਸ ਕੇ, ਨਿਮਤਾ ਦੀ ਮਹਿਮਾ ਕਰਦੇ ਹਨ ਤਾਂ ਵਾਰ ਚੜ੍ਹ ਜਾਂਦੀ ਹੈ । ਅਖੀਰ ਗੁਰਮੁਖ ਵਿਚ ਨਿਮੁਤਾ ਦਾ ਨਿਵਾਸ ਦਿਖਾਇਆ ਹੈ। ੧੮੫.