ਸਮੱਗਰੀ 'ਤੇ ਜਾਓ

ਪੰਨਾ:ਭਾਈ ਗੁਰਦਾਸ.pdf/179

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਚੱਵੀਵੀਂ ਵਾਰ ਵਿਚ ਛਿਆਂ ਗੁਰੂਆਂ ਦੀ ਉਸਤਤ ਕਰ ਕੇ ਫੇਰ

ਗੁਰ ਅਰਜਨ ਵਿਟਹੁ ਗੁਰਬਾਣੀ।

ਵਾਲੀ ਤੁਕ ਹੈ। ਜਿਸ ਦਾ ਸੰਬੰਧ ਸ਼ਹੀਦੀ ਨਾਲ ਦਸਿਆ ਜਾਂਦਾ ਹੈ ਏਸ ਵਾਰ ਦਾ ਕਈ ਥਾਈਂ ਜ਼ਿਕਰ ਆ ਚੁਕਾ ਹੈ।

ਪੰਝੀਵੀਂ ਵਾਰ ਵਿਚ ਪਰਮਾਤਮਾ ਦੀ ਅਸਚਰਜਤਾ ਹੈ। ਭਗਤ ਦੀ ਮਹਿਮਾ ਤੇ ਅਭਿਮਾਨ ਦੀ, ਨਿੰਦਿਆ ਬੜੇ ਸੁਚੱਜ ਨਾਲ ਕੀਤੀ ਹੈ ਤਾਂ ਜੋ ਨਿਮ੍ਰਤਾ ਨੂੰ ਜ਼ੋਰ ਪਹੁੰਚੇ। ਵਾਰ ਚੰਗੀ ਹੈ।

ਛੱਬੀਵੀਂ ਵਾਰ ਸੱਚੇ ਪਾਤਸ਼ਾਹ ਸਤਿਗੁਰ ਤੋਂ ਚਲਦੀ ਹੈ ੩੪ਵੀਂ ਪਉੜੀ ਵਿਚ ਛੇਆਂ ਸਤਿਗੁਰਾਂ ਦੀ ਉਸਤਤ ਹੈ। ਸਾਧ ਸੰਗਤ ਤੇ ਸਤਿਗੁਰਾਂ ਵਿਚ ਨਰੰਕਾਰ ਦਾ ਵਾਸਾ ਦੱਸਿਆ ਹੈ।

ਸਤਾਈਵੀਂ ਵਿਚ ਪੀਰ ਮੁਰੀਦਾਂ ਦੀ ਪਿਰਹੜੀ ਹੈ।
ਅਠਾਈਵੀਂ ਵਿਚ ਗੁਰ ਸਿੱਖੀ ਦੀ ਸਰਲ ਮਹਿਮਾ ਹੈ।
ਉਨੱਤਵੀਂ ਵਿਚ ਸਾਧ ਸੰਗਤ ਦੀ ਉਪਮਾ ਹੈ।

੩੦ ਵੀਂ ਵਿਚ ਸਤਿਗੁਰ ਗੁਰਮੁਖ ਦੀ ਤਾਰੀਫ ਹੈ ਤੇ ਕੂੜੇ ਸੱਚ ਦਾ ਦੱਬ ਕੇ ਮੁਕਾਬਲਾ ਕੀਤਾ ਹੈ।ਇਹ ਵਾਰ ਚੰਗੀਆਂ ਵਿਚੋਂ ਇਕ ਹੈ।ਵਾਰਾਈ ਰੰਗ ਬੜਾ ਸੁਥਰਾ ਚੜਿਆ ਹੈ।

ਇਕਤਵੀਂ ਵਿਚ ਭਲੇ ਬੁਰੇ ਦਾ ਟਾਕਰਾ ਹੱਛਾ ਕੀਤਾ ਹੈ ਪਰ ਕੂੜ ਸੱਚ ਦਾ ਬੜਾ ਸਖਤ ਟਾਕਰਾ ਹੈ, ਤੀਹਵੀਂ ਵਾਰ ਵਿਚ।

ਬੱਤੀਵੀਂ ਵਿਚ, ਗੁਰਮੁਖ ਦੀ ਉਸਤਤ ਹੈ। ਜਾਣੋ ਇਕ ਦਲ ਗੁਰਮੁਖਾਂ ਦਾ ਖਲਿਹਰਿਆ ਹੈ ਗਿਣਤੀ ਦੀਆਂ ਪਉੜੀਆਂ ਵਿਚ। ਦੂਜਾ ਦਲ ਪੰਝੀ ਛੱਬੀ ਪਉੜੀਆਂ ਵਿਚ ਮੂਰਖਾਂ ਦਾ ਚੜ੍ਹਿਆ ਹੈ ਪਰ ਭਾਂਜ ਵਡੇ ਦਲ ਦੀ ਹੋਈ ਹੈ। ਤੀਹਵੀਂ ਵਾਰ ਤੋਂ ਲੈ ਕੇ ਬੰਧੇਜ, ਠੇਠਤਾਈ ਛੱਤੀਵੀਂ ਵਾਰਤਕ ਵਾਹਵਾ ਗਈ ਹੈ। ਏਸ ਲਿਹਾਜ਼ ਨਾਲ ਚੌਥੇ

੧੮੬,