ਪੰਨਾ:ਭਾਈ ਗੁਰਦਾਸ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ । ਪਰ ਭਾਈ ਸਾਹਿਬ ਦਾ ਰਾਹ ਵਖਰਾ ਦਿੱਸਿਆ, ਗਲ ਗਈ ਆਈ ਹੋ ਗਈ ।

ਕੁਝ ਦਿਨਾਂ ਮਗਰੋਂ ਘੋੜੇ ਲੈਣ ਲਈ ਭਾਈਸਾਹਿਬ ਨੂੰ ਕਾਬਲ ਲਿਆ ਗਿਆ । ਆਪ ਨੇ ਘੋੜੇ ਪਸੰਦ ਕੀਤੇ ਤੇ ਸੁ ਅੰਮ੍ਰਿਤਸਰ ਭਜੇ ਗਏ । ਮਨਜ਼ੂਰੀ ਲੈ ਕੇ ਲਖਾ ਤਾਰਨਾ ਸੀ। ਮਨਜ਼ੂਰੀ ਆ ਗਈ। ਘੋੜੇ ਲੀਤੇ ਗਏ । ਭਾਈ ਸਾਹਿਬ ਰਕਮ ਦੇਣ ਲੱਗੇ ਤਾਂ ਆਪ ਨੂੰ ਮੋਹਰਾਂ ਦੀ ਥਾਂ ਠੀਕਰੀਆਂ ਦਿੱਸੀਆਂ ( ਅ ) ਤੇਬ ਵਿਚੋਂ fਪਿਛਲੇ ਪਾਸਿਓਂ ਪਤਰਾ ਵਾਚੇ ਤੇ ਜਾ ਸਾਹ ਲਿਆ ਕਾਂਸ਼ੀ ਵਿਚ । ਦ,

ਉਥੇ ਪਦ ਚਾਰ ਕਰਨਾ ਸ਼ੁਰੂ ਕੀਤਾ ਤੇ ਗੁਰੂ -ਵਿਛੋੜਾ ਦਿਨੋ ਦਿਨ ਸਤਾਣ ਲੱਗਾ | ਪੰਡਤਾਂ ਨ ਲ ਚਰਚ ' ਹੋਂਦੀ ਤੇ ਕਬਿਤਾਂ ਰਾਹੀਂ ਗੁਰਸਿਖੀ ਦੇ ਲਛਣ ਸੁਝਾਂਦੇ ਰਹੇ । ਨਾਲ ਨਾਲ ਬਿਰਹਾ ਜ਼ੋਰ ਫੜਦਾ ਗਿਆ ਤੇ ਆਪਣੇ ਆਪ ਨੂੰ ਨਾਇਕਾ ਸਮਝ ਕੇ ਕਬੱਤਾਂ ਵਿਚ ਵਿਜੋਗ ਦਿਖਾਇਆ। ਇਹ ਵਿਜੋਗ ਸਿੱਖ ਸ਼ਿੰਗਾਰ ਸਾਹਿਤ ਵਿਚ ਸਾਂਭਣ ਵਾਲੀ ਚੀਜ਼ ਹੈ । ਸੁਣਨ ਵਾਲੇ ਉੱਤੇ ਅਸਰ ਹੋਂਦਾ ਹੈ। ਅਪਣਾ ਆਪ ਗਵਾਚਾ ਪਰਤੀਤ ਹੋਂਦਾ ਹੈ । ਇਹ ਬਿਰਹਾ ਕਾਮਵਾਸ਼ਨਾ ਵਾਲਾ ਨਹੀਂ ਪਰ ਸਿਰ ਤੋਂ ਪੈਰਾਂ ਤਕ ਸੋਜ਼ ਹੀ ਸੋਜ਼ ਹੈ । ਏਸ ਸੋਜ਼ ਨਾਲ ਸ਼ਾਹ ਹੁਸੈਨ ਦਾ ਸੋਜ਼ ਭਾਵੇਂ ਟੱਕਰ ਲੈ ਲਵੇ, ਹੋਰ ਤਾਂ ਕੋਈ ਸਾਹਮਣੇ ਖਲੋਂਦਾ ਨਹੀਂ ਦਿਸਦਾ। ਬਿਰਹਾ ਦੇ ਕਬਿੱਤ ਥੋੜੇ ਹੈਨ ਪਰ ਹਿੰਦੀ ਸਾਹਿਤ ਵਿਚ ਵੀ ਸੰਭਾਲਣ ਜੋਗ ਹਨ । ਬਨਾਰਸ ਵਿਚ ਸਿੱਖੀ ਪਰਚਾਰ ਦੀ ਧੁਨ ਵੀ ਸੀ ਤੇ ਓਧਰ ਆਪਣੇ ਇਸ਼ਟ ਦੇ ਦਰਸ਼ਨ ਦੀ ਖਿੱਚ ਵੀ ਸਾਹ ਨਹੀਂ ਸੀ ਲੈਣ ਦੇਦੀ, ਬੜੀ ਖਿਚਮ ਖਿੱਚੀ ਸੀ । ਭਾਈ ਨੰਦ ਲਾਲ ਜੀ ਨੂੰ ਮਾਸ਼ੂਕ ਸਤਿਗੁਰੂ ਦੀ ਹਰ ਦਮ ੨੫.