ਪੰਨਾ:ਭਾਈ ਗੁਰਦਾਸ.pdf/180

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਹਾਕੇ ਦੀਆਂ ਪਉੜੀਆਂ ਬਹੁਤੀਆਂ ਸੋਹਣੀਆਂ ਹਨ। ਪਹਿਲੀ ਦੂਜੀ ਦਸਵੀਂ ਤੇ ਤੀਹ ਤੋਂ ਛੱਤੀ ਤਕ ਵਾਰਾਂ, ਵਿਦਿਆਰਥੀਆਂ ਨੂੰ ਪਹਿਲਾਂ ਪੜਨੀਆਂਚਾਹ ਦੀਆਂਹਨ।ਇਹਨਾਂ ਵਿਚ ਦੁਨੀਆਂ ਦਾ ਚੰਗਾਅ,ਮੰਦਾਅਵੀ 'ਆ ਗਿਆ ਹੈ ਸੌਖੀ ਸਪਸ਼ਟ ਤੇ ਕਵਿਤਾ ਭਰੀ ਕਤਾਅ ਨਾਲ।ਫਲਸਫ, ਦੂਜੀ ਵਿਚ ਹੈ ਪਰ ਸਾਫ ਤਤ ਕਢਿਆ ਹੋਇਆ ਹੈ। ਇਸ ਵਾਰ ਵਿਚ Mਰਖ ਤੇ ਹਸੇ ਹਨ ਤੇ ਕੁਝ ਕਾਰਨਾਮੇ ਕਹਾਣੀਆਂ ਵਿਚ ਦੱਸੇ ਹਨ ਓਸ ਨੂੰ ਸਮਝ ਆਵੇ । ਸਦਾਚਾਰੀ ਤੇ ਸਭਿਆਚਾਰੀ ਢੰਗ, ਸ਼ਿਖਾ ਣਾ ਚਾਹੇ ਹਨ।

ਤੇਤੀਵੀਂ ਵਿਚ ਗੁਰਮੁਖ ਦਾ ਮਨ ਮੁਖ ਨਾਲ ਟਾਕਰਾ ਕਰ ਕੇ ਫੇਰ ਬਹੁਤ ਸਾਰਾ ਮਨਮੁਖ ਦੇ ਦੁਬਾਜਰੇ ਪਨ ਨੂੰ ਨਿੰਦਿਆ ਹੈ ।

ਚੌਤੀਵੀਂ ਵਿਚ ਬੇਮੁਖਾਂ ਦੀ ਖਬਰ ਲਈ ਹੈ । ਪਉੜੀਆਂ ਦੀਆਂ ਪਉੜਆਂ ਅਖਾਣ ਬਣਣ ਦਾ ਹਕ ਰਖਦੀਆਂ ਹਨ। ਗਲ ਬਾਤ ਵਿਚ ਨਗੀਨੇ ਵਾਂਗ ਜੜੀ ਸਕਦੀਆਂ ਹਨ। ਰਵਾਨੀ ਤੇ ਜ਼ਬਾਨੋਂ ਇਹ ਪੰਜੇ ਛੰਏ ਵਾਰਾਂ ਤੇ ਖਾਸ ਕਰ ਕੇ ਉਪਮਾ ਦੇ ਲਾਇਕ ਹਨ।

ਪੈਂਤੀਵੀਂ ਵੀ ਮੁੰਹ ਚਣੇ ਬੋਲਾਂ ਨਾਲ ਭਰੀ ਪਈ ਹੈ। ਇਕ ਕਲੀਏ ਦ੍ਰਿਸ਼ਟਾਂਤ ਤੁਰੇ ਜਾ ਰਹੇ ਹਨ। ਕਿਤੇ ਉਪਮਾਂ ਵੀ ਚਲਦੀਆਂ ਹਨ । ਇਹਨਾਂ ਵਾਰਾਂ ਵਿਚ ਕੂਮ ਅਲੰਕਾਰ ਘਟ ਹੈ। ਇਕੋ ਇਕ ਸਤਰ ਵਿਚ ਗਲ ਮੁਕਦੀ ਜੋ ਜਾਂ ਦੀ ਹੋਈ। ਤੀਜੇ ਦਹਾਕੇ ਦੀਆਂ । ਅਖੀਰੀ ਵਾਰਾਂ ਵਾਂਗ ਸਰਲ ਹੈ । ਪਰ ਇਹਨਾਂ ਵਾਰਾਂ ਦੀ ਬੋਲ ਦਾ ਫਰਕ ਹੈ । ਇਹ ਸਾਫ ਰਵਾਂ ਗਾਂ ਭੀਰਤਾ ਭਰ ਤੋਂ ਕੁਝ ਮਿੱਠੀ _ ਮਿੱਠੀ ਹੈ । ਗੁਰ ਉਸਤਤ ਜੋ ਚਲਦੀ ਹੈ। ਬੋਲੀ ਜ਼ੋਰ ਭਰੀ ਤੇ ਡੇਜ਼ ਹੈ ਪਰ ਗਾਹਲਾਂ ਨਹੀਂ ਖਾਸ ਮਝੈਲੀ ਰੰਗ ਹੈ। ਹਾਸਾ ਬਣਾਉਟੀ ਸਭਿਆਚਾਰ ਨਾਲ ਲੁਕਾਇਆ ਨਹੀਂ ਹੋਇਆ ਸਾਫ ਹਾਸਾ ਹੈ, ਨਾਲੇ ਕੋਈ ਖਾਸ ਚੋਭਵੀ ਨਹੀਂ ਜਾਪਦੀ। ਬੜੀ ਪੁਣੀ ਛਾਣੀ ਬੋਲੀ ਹੈ।

ਛੱਤੀਵੀਂ ਵਾਰ ਮੀਣਿਆਂ ਦੀ ਕਹਾਂਦ ਹੈ ਪਿਥੀਏ, ਪਾਰਟੀ ੧੮੭