ਪੰਨਾ:ਭਾਈ ਗੁਰਦਾਸ.pdf/181

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਗੱਤ, ਬਣਾਈ ਹੈ। ਮੀਣੇ ਦਾ ਭਾਵ ਆਦਿ ਜੀਵਨ ਵਿਚ ਤੇ ਹੋਰ ਬਾਈਂ ਕਾਫੀ ਆ ਚੁੱਕਾ ਹੈ।

ਸੈਂਤੀਵੀਂ ਵਾਰ ਵਿਚ ਵਾਹਿਗੁਰੂ ਦੀ ਕੁਦਰਤ ਦੀ ਅਸਚਰਜਤਾ ਦਿਖਾਈ ਹੈ। ਹੁਣ ਬੋਲੀ ਗੰਭੀਰ ਤੇ ਇਲਮ ਹੋ ਗਈ ਹੈ । ਅੱਗੇ ਜਾਕੇ ਦਸਦੇ ਹਨ ਕਿਸਤਰ੍ਹਾਂ ਤੇ ਕਿਹੜੇ ਪਾਸਿਆਂ ਵਲ ਲਗ ਕੇ ਇਨਸਾਨ ਔਝੜੇ ਪਿਆ ਹੈ । ਮਾਂ ਪਿਉ ਦੀ ਉਸਤਤ ਦੇਖਣ ਵਾਲੀ ਹੈ। ਏਥੋਂ ਫੇਰ ਸਭਿਆਚਾਰੀ ਪਾਸੇ ਵਲ ਵਾਰ ਤੋਰੀ ਹੈ । ਜਿਸ ਤਰਾਂ ਸ਼ਿਮਲੇ ਦੀ ਰੇਲ, ਵਲ ਤੇ ਵਲ ਪਾਕੇ ਪੜਾ ਤੇ ਪੁਜਦੀ ਹੈ ਓਸੇ ਤਰਾਂਸਭ ਔਗਣਾਂ ਦੇ ਚੱਕਰ ਕਟ ਕੇ ਟੀਦੇ ਤੇ ਆਉਂਦੀ ਹੈ:

ਗੁਣਿਆਰੇ ਗੁਣ ਕਰਨ ਗੁਰਮੁਖ ਸਾਧ ਸੰਗਤਿ ਕੁਰਬਾਣਾ

ਪਤਿਤ ਉਧਾਰਣ ਬਿਰਦ ਵਖਾਣਾ।

ਅੱਠਵੀਂ ਵਾਰ ਬਿਅੰਤ ਤਰਾਂ ਦੀਆਂ ਵਸਤਾਂ ਥੋਹੜੇ ਅਖਰੀ ਸਜਾਈਆਂ ਹਨ ਤੇ ਉਹਨਾਂ ਨੂੰ ਗੁਰਮੁਖ ਤੋਂ ਨੀਵਾਂ ਦਰਸਾਇਆ ਹੈ । ਮਸਾਲਾਂ ਵੀ ਤੇ ਬਹੁਤੀਆਂ ਉਪਮਾਂ ਵੀ ਹੈਨ । ਦੋਵੇਂ ਚੀਜ਼ਾਂ ਨਵੀਆਂ ਹਨ; ਚਾਤ੍ਰਿਕ, ਮੇਘ ਭੌਰ ਤੇ ਕੋਲ ਫਲ ਦਾ ਹੀ ਜ਼ਿਕਰ ਨਹੀਂ । ਬੋਲੀ ਏਸ ਵਾਰ ਦੀ ਵੀ ਹਲਕੀ ਨਹੀਂ ।

ਗੁਰਮੁਖ ਦੀ ਮਹਿਮਾ ਹੈ । ਕਿਤੇ ਦੁਨਿਆਵੀ ਦ੍ਰਿਸ਼ਟਾਂਤ, ਕਿਤੇ ਅਧਿਆਤਮੀ ਰੰਗ, ਕਿਤੇ ਪੁਰਾਨਿਕ ਇਸ਼ਾਰੇ, ਕਿਤੇ ਮਹਾਂ ਭਾਰਤੀ ਕਿੱਸਾ ਤੇ ਕਿਤੇ ਰਮਾਇਨ ਦਾ ਹਵਾਲਾ ਹੈ । ਏਸ ਵਾਰ ਨੇ ਫੇਰ ਬੜੇ ਖਾਧੇ ਹੈਨ ਗੁਰਮੁਖ ਦੇ ਪ੍ਰੇਮਨੂੰ ਸਲਾਹ ਕੇ :: ਵਿਚ

ਗੁਰ ਗੋਵਿੰਦਹ ਬਾਹਰਾ ਦੂਜਾ ਨਹੀਂ ਕੋਈ ਉਚ

ਆ ਦਾ ਮੁਕਾਮ ਬਣਾਇਆ ਹੈ । ਇਸ ਵਾਰ ਵਿਚ ਅਧਭੁਤਤਾ ਖੂਬ ਦਿਖਾਈ ਹੈ। ੧੮੮.