ਸਮੱਗਰੀ 'ਤੇ ਜਾਓ

ਪੰਨਾ:ਭਾਈ ਗੁਰਦਾਸ.pdf/2

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਜੀਵਨ

ਅੰਮ੍ਰਿਤਸਰ ਦੀ ਲਹਿੰਦੀ ਗੁੱਠੇ, ਚਾਰ ਕੁ ਕੋਹ ਦੀ ਵਿੱਥ ਤੇ ਇਕ ਪੁਰਾਣਾ ਪਿੰਡ ਹੈ ਬਾਬਰ ਕੇ। ਏਸ ਵਿਚ ਇਕ ਸਭਾ ਦਾ ਮਿੱਠਾ ਬਜ਼ੁਰਗ ਪਰਮੇਸ਼ਰ ਦੇ ਨਾਂ, ਸਵਾਸਾਂ ਦੇ ਮਣਕਿਆਂ ਤੇ ਜਪਦਾ ਸੀ। ਨਾਂ ਵੀ ਵੱਡੇ ਪਰਤਾਪ ਵਾਲਾ ਸੀ, ਤੇਜ ਦਾਸ ਜੋ ਪੁਸਤਕਾਂ ਵਿਚ ਤੇਜੋ ਮਸ਼ਹੂਰ ਹੋਇਆ। ਭਾਈ ਤੇਜੋ ਜੀ ਦੇ ਚਾਰ ਸਪੁਤਰ ਸਨ। ਵੱਡੇ ਸਨ,ਅਮਰ ਦੇਵ ਜੀ ਜਿਨ੍ਹਾਂ ਨੂੰ ਗੁਰੂ ਅੰਗਦ ਦੇਵ ਜੀ ਨੇ ਸਤਿਕਾਰਿਆ ਸਨਮਾਨਿਆ ਕੀ, ਸੀਸ ਨਿਵਾਇਆ।

ਸਾਹਿਬ ਸ੍ਰੀ ਅਮਰ ਦਾਸ ਜੀ ਦੇ ਛੋਟੇ ਭਰਾਤਾ ਦਾ ਨਾਂ ਸੀ ਸ੍ਰ੍ਰੀ ਦਾਤਾਰ ਚੰਦ। ਭਾਈ[1] ਦਾਤਾਰ ਚੰਦ ਦੇ ਘਰ ਲਾਲ ਹੋਇਆ ਜਿਸ ਚਮਕ ਦਮਕ ਨੇ ਗੁਰੂ ਅਮਰ ਦਾਸ ਜੀ ਨੂੰ ਖਿਚਿਆ ਤੇ ਆਪ ਜੀ ਨੇ ਬਾਲਕ ਨੂੰ ਆਪਣੀ ਨਿਗਰਾਨੀ ਹੇਠ ਰਖਿਆ। ਏਸ ਬਾਲਕ ਦੇ ਪਰਗਟਣ ਦਾ ਕੋਈ ਸੰਨ ਸੰਮਤ ਨਹੀਂ ਮਿਲਦਾ ਪਰ ੧੬੦੦ ਤੋਂ ੧੬੧੦ ਬਿਕਰਮੀ ਦੇ ਵਿਚ ਵਿਚ ਮਿਥਿਆ ਜਾਣ ਲੱਗਾ ਹੈ।


  1. ਦੇਖੋ ਕਬਿੱਤ ਸਵਈਏ ਭਾਈ ਗੁਰਦਾਸ, ਸੰਪਾਦਕ ਰਾਣਾ ਸੂਰਤ ਸਿੰਘ ਕਰਤਾ। ਸਫਾ ੨੪ "ਬਾਕੀ ਤਿੰਨਾਂ ਵਿਚੋਂ ਇਕ ਦਾ ਨਾਂ ਦਾਤਾਰ ਚੰਦ ਛਪਿਆ ਸੀ।" "ਜੀਵਨ ਸੰਦੇਸ਼" ਪਟਿਆਲਾ ਦੇ ਇਤਹਾਸ ਅੰਕ ਮਈ ੧੯੫੧ ਦੇ ਸਫ਼ਾ ੧੫੭ ਉਤੇ ਪਿਤਾ ਜੀ ਦਾ ਨਾਂ ਭਾਈ ਈਸ਼ਰ ਦਾਸ ਲਿਖਿਆ ਹੈ। ਹਵਾਲਾ ਨਹੀਂ ਦਿੱਤਾ।

੯.