ਭਾਈ ਜੀ ਹਰ ਤਰ੍ਹਾਂ ਦੇ ਪਰਚਾਰ ਵਿਚ ਫੇਰ ਜੁਟ ਗਏ। ਗੁਰੂ ਸਾਹਿਬ ਅਨੇਕ ਸਿੱਖਾਂ ਨੂੰ ਤਾਰਦੇ, ਗੋਬਿੰਦ ਵਾਲ ਪੁੱਜੇ। ਆਸਾ ਦੀ ਵਾਰ ਲਗੀ ਹੋਈ ਸੀ। ਮਹਾਨ ਸਿੱਖ ਨੇ ਬੇਨਤੀ ਕੀਤੀ "ਜੀ ਮੇਰਾ ਸਮਾਂ ਨੇੜੇ ਹੈ।" ਆਪ ਜਪੁਜੀ ਦਾ ਪਾਠ ਕਰਨ ਲਗ ਪਏ, ਵਾਰ ਦਾ ਭੋਗ ਪਿਆ, ਜਪੁਜੀ ਸਾਹਿਬ ਦਾ ਪਾਠ ਪੂਰਾ ਹੋ ਗਿਆ। ਗੁਰਦੇਵ ਦੇਖ ਰਹੇ ਸਨ ਆਪ ਚਾਦਰ ਤਾਣ ਕੇ ਲੇਟ ਗਏ। ਇਕ ਆਕੜ ਭੰਨੀ ਤੇ ਪਰਾਣ ਇਉਂ ਨਿਕਲੇ ਜਿਵੇਂ ਲਹਿਰ ਫੁਲਾਂ ਦਾ ਹਾਰ[1] ਲੈ ਜਾਂਦੀ ਹੈ।
ਸ਼੍ਰੀ ਭਾਈ ਗਿਆਨ ਸਿੰਘ ਸਾਹਿਬ ਨੇ ਆਪ ਜੀ ਨੂੰ ਗੁਰੂ ਘਰ ਦਾ ਵੇਦ ਵਿਆਸ ਲਿਖਿਆ ਹੈ। ਪੰਜਾਬੀ ਪੜਚੋਲ ਪੜਤਾਲ ਦੇ ਮੋਢੀ ਬਾਵਾ ਬੁੱਧ ਸਿੰਘ ਜੀ ਨੇ ਆਪ ਜੀ ਨੂੰ ਸੇਂਟ ਪਾਲ ਦਾ ਦਰਜਾ ਦਿੱਤਾ ਹੈ।
ਸਾਡੀ ਅਣਗਹਿਲੀ ਇਹ ਹੈ ਕਿ ਅਸੀਂ ਆਪ ਜੀ ਦੇ ਗੁਰਪੁਰੀ ਨਿਵਾਸ ਦੀ ਤਾਰੀਖ ਵੀ ਨਹੀਂ ਰੁਖ ਸੱਕੇ ਸੰਮਤ ਯਾਦ ਨਹੀਂ ਕਰ ਸੱਕੇ।
ਗੁਰਦਾਸ ਦਰਸ਼ਨ ਜੀ ਦੇ ਕਰਤਾ ਨੇ ੧੩੬ ਵਰ੍ਹੇ ਦੀ ਉਮਰ ਬਣਾਈ ਹੈ। ਉਹ ਗੁਰੂ ਨਾਨਕ ਸਾਹਿਬ ਦੇ ਵੇਲੇ ਭਾਈ ਸਾਹਿਬ ਨੂੰ ਹੋਇਆ ਮੰਨਦੇ ਹੈਨ। ਜੇ ਭਾਈ ਗੁਰਦਾਸ ਉਸ ਵਕਤ ਹੋਂਦੇ ਤਾਂ ਨਾਨਕ ਪ੍ਰਕਾਸ਼ ਵਿਚ ਕਿਉਂ ਨਾ ਜ਼ਿਕਰ ਆਇਆ?
ਸਾਰੇ ਇਤਿਹਾਸ ਕਾਰ ਏਸੇ ਗਲ ਉੱਤੇ ਸਹਿਮਤ ਹਨ ਪਈ ਆਪ ਨੇ ਚਾਰ ਪਾਤਸ਼ਾਹੀਆਂ ਦਾ ਦੀਦਾਰ ਕੀਤਾ। ਮਹਾਨ ਕੋਸ਼ ਵਿਚ ਵੀ ਅਜਿਹਾ ਹੀ ਜ਼ਿਕਰ ਹੈ।
- ↑ ਸੰਮਤ ਦਾ ਝਗੜਾ ਹੈ। ਡਾਕਟਰ ਵੀਰਸਿੰਘ ਜੀ ਨੇ ੧੬੯੪ ਸੰਮਤ ਸਿਧ ਕੀਤਾ ਹੈ।
२੭.