ਪੰਨਾ:ਭਾਈ ਗੁਰਦਾਸ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਗੁਰਦਾਸ ਜਿਹੇ ਸਿਖ ਦਾ ਜਨਮਸਾਖੀ ਵਿਚ ਪਰਸੰਗ ਨਾ ਹੋਣਾ ਵਿਸ਼ਵਾਸ ਦਿਵਾਉਂਦਾ ਹੈ ਪਈ ਭਾਈ ਸਾਹਿਬ ਉਸ ਸਮੇਂ ਨਹੀਂ ਸਨ । ਸਤਿਗੁਰ ਨਾਨਕ ਦੇਵ ਦੇ ਕਈ ਸਿੱਖਾਂ ਨਾਲ ਚੋਜ ਤੇ ਕੌਤਕ ਦੇ ਪਰਸੰਗ ਮੌਜੂਦ ਹਨ । ਭਾਈ ਸਾਹਿਬ ਦਾ ਨਹੀਂ।

ਭਾਈ ਸਾਹਿਬ ਦਾ ਸੁਭਾ ਆਪ ਦੀ ਰਚਨਾ ਵਿਚੋਂ ਜ਼ਾਹਿਰ ਹੋ ਰਿਹਾ ਹੈ । ਨਿਮਰਤਾ ਦੇ ਪਿਆਰੇ, ਸਚ ਦੇ ਸਤਿਕਾਰੇ ਤੇ ਦ੍ਰਿੜਤਾ ਦੇ ਸਹਾਰੇ, ਸਨ । ਸੂਝ ਬੂਝ ਵਾਲੇ ਗੰਭੀਰ ਗੁਰੂ ਮੁਖਾਂ ਦੇ ਪਿਆਰੇ, ਇਖ਼ਲਾਕ ਦੇ ਪੁਤਲੇ ਸਨ । ਬ੍ਰਹਮ ਗਿਆਨੀ, ਮਹਾਂ ਵੀ, ਮਹਾਂ ਵਿਦਵਾਨ ਸਨ । ਜਿੰਨੀਆਂ ਖੂਬੀਆਂ ਇਹਨਾਂ ਵਿਚ ਸਨ ਸ਼ਾਇਦ ਹੀ ਕਿਸੇ ਹੋਰ ਸਮਕਾਲੀ ਸਿੱਖ ਵਿਚ ਹੋਣ ।

ਆਪ ਦੀ ਰਚਨਾ ਵਾਰਾਂ ੩੯ ਪੰਜਾਬੀ ਵਿਚ , ਕਬਿਤ ਸਵਈਏ ਨਵੀਂ ਖੋਜ ਅਨੁਸਾਰ ੬੨੦ ਬਿਜ ਭਾਸ਼ਾ ਵਿਚ ਤੇ ਵਾਹਿਗੁਰੂ ਸਤੋਤਰ ਸੰਸਕ੍ਰਿਤ ਵਿਚ ਹੈ।

ਭਾਈ ਸਾਹਿਬ ਦੀ ਰਚਨਾ ਵਾਰਾਂ ਦਾ ਪ੍ਰਚਾਰ ਓਨਾ ਨਹੀਂ ਜਿੰਨਾ ਹੋਣਾ ਚਾਹੀਦਾ ਸੀ । ਸਬਬ ਏਹੋ ਹੈ ਕਿ ਧਾਰਮਿਕ ਕਹਿ ਕਹਿ ਕੇ ਅਸੀਂ ਲੁਕਾਂਦੇ ਰਹੇ, ਅਗਲੇ ਤੁਹਕਦੇ ਰਹੇ । ਕਬਿੱਤ ਗੈਰ ਜ਼ਬਾਨ ਵਿਚ ਸਨ । ਪਹਿਲਾਂ ਤਾਂ ਉਹਨਾਂ ਨੂੰ ਲਿਪੀ ਕਰ ਕੇ ਬਿਸਰਾਮ ਕਰਨਾ ਪਿਆ, ਦੂਜਾ ਉਹਨਾਂ ਨੂੰ ਪੱਕੇ ਇਖ ਬਿਨਾਂ ਅਸੀਂ ਕਿਸੇ ਨੂੰ ਹਥ ਨਾ ਲਾਉਣ ਦਿੱਤਾ।

ਕਵੀ ਟੈਗੋਰ ਨੇ ਆਪਣੇ ਹੀ ਉਪਨਿਸਦੀ ਖਜ਼ਾਨੇ ਨੂੰ ਗੀਤਾਂਜਲੀ ਦਾ ਰੂਪ ਦਿੱਤਾ ਸੀ। ਮੈਂ ਅਰਜ਼ ਕਰਦਾ ਹਾਂ ਇਸ ਸੋਨੇ ਨੂੰ ਵਕਤੀ ਜਿਲਾ ਦੇਣ ਦੀ ਲੋੜ ਨਹੀਂ, ਸਿਰਫ ਅਖੀਆਂ ਵਾਲਿਆਂ ਤਕ ਪੁਚਾਣ ਦੀ ਗਲ ਹੈ।

ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਕਬਿੱਤਾਂ ਨੂੰ ਨਾਗਰੀ) ੨੮.