ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਅਖਰਾਂ ਵਿਚ ਛਾਪੇ। ਸਾਰੀ ਰਚਨਾ ਅੰਗਰੇਜ਼ੀ ਵਿਚ ਛਪਵਾਏ। ਮਕਾਲਿਫ਼ ਸਾਹਿਬ ਦਾ ਤਰਜਮਾ ਵੀ ਛਾਪੇ। ਭਾਈ ਸਾਹਿਬ ਦੀ ਬਾਣੀ ਹਿੰਦੀ ਤੇ ਪੰਜਾਬੀ ਦੇ ਇਮਤਿਹਾਨਾਂ ਵਿਚ ਲਗਣੀ ਚਾਹੀਦੀ ਹੈ। ਭਾਈ ਸਾਹਿਬ ਦੀ ਰਚਨਾਂ ਆਮ ਦੁਨੀਆਂ ਦੇ ਇਲਮਾਂ ਤੋਂ ਲੈਕੇ ਰੱਬੀ ਗਿਆਨ ਤਕ ਅਪੜਾਂਦੀ ਹੈ। ਆਮ ਵਾਕਫੀਅਤ ਨਾਲ ਪਾਠਕ ਕਾਫੀ ਸਮਝਦਾਰ ਹੋ ਸਕਦਾ ਹੈ। ਆਮ ਚੀਜ਼ਾਂ ਦਾ ਗਿਆਨ ਜਿੰਨਾ ਇਹ ਦੇਂਦੇ ਹਨ। ਓਨਾ ਹਿੰਦ ਦੇ ਹੋਰ ਕਵੀ ਘਟ ਦੇਂਦੇ ਹੋਣਗੇ। ਵਿਦਿਆਰਥੀ ਨੂੰ ਤਾਂ ਪਹਿਲਾਂ ਹਰ ਚੀਜ਼ ਦੀ ਵਾਕਫੀਅਤ ਦੀ ਲੋੜ ਹੈ|
ਪੰਜਾਬ ਤੇ ਭਾਰਤ ਦੇ ਸਾਹਿੱਤ ਪ੍ਰੇਮੀਆਂ ਨੂੰ ਭਾਈ ਸਾਹਿਬਦਾ ਜਨਮ ਦਿਨ, ਮਿਲ ਕੇ ਮਨਾਉਣਾ ਚਾਹੀਦਾ ਹੈ।