ਵਾਰ ਕੀ ਹੈ?
ਵਾਰ ਦੇ ਅਰਥ ਹਨ,ਹਮਲਾ ਕਰਨਾ, ਜਸ ਕਰਨਾ ਆਦਿ। ਪੰਜਾਬੀ ਸਾਹਿਤ ਵਿਚ ਵਾਰ ਨਾਂ ਦੀ ਕਵਿਤਾ ਵਿਚ, ਇਹ ਦੋਵੇਂ ਚੀਜ਼ਾਂ ਅਕੱਠੀਆਂ ਜਾਂ ਕੁਝ ਕੁਝ ਵਖਰੀਆਂ ਵਖਰੀਆਂ ਆਈਆਂ ਹਨ। ਪਹਿਲੇ ਅਰਥ ਵਾਲੀ ਵਾਰ ਵਿਚ ਜੁੱਧ ਦਾ ਹਾਲ ਤੇ ਸੂਰਮੇ ਦੀ ਬੀਰਤਾ ਦਾ ਜੱਸ ਹੋਂਦਾ ਹੈ, ਜਿਸਤਰ੍ਹਾਂ ਪੁਰਾਣੀਆਂ ਨੌਂ ਵਾਰਾਂ ਜਿਨ੍ਹਾਂ ਦੀਆਂ ਧੁਨਾਂ ਉੱਤੇ ਗੁਰੂ ਗ੍ਰੰਥ ਸਾਹਿਬ ਦੀਆਂ ਬਾਈ ਵਾਰਾਂ ਵਿਚੋਂ ਨੌਂ ਵਾਰਾਂ ਗੌਣ ਦਾ ਹੁਕਮ ਹੈ। ਏਸੇ ਧੜੇ ਵਿਚ ਚੰਡੀ, ਅਨੰਦ ਪੁਰ, ਨਾਦਰ ਸ਼ਾਹ, ਚੱਠਿਆਂ ਆਦਿ ਦੀਆਂ ਤੇ ਅਜ ਕਲ ਦੀਆਂ ਬਹੁਤੀਆਂ ਰਚਨਾਂ ਗਿਣੀਆਂ ਜਾ ਸਕਦੀਆਂ ਹਨ। ਇਹਨਾਂ ਵਿਚ ਬੀਰ ਰਸ ਹੋਂਦਾ ਹੈ। ਉਹ ਬੀਰ ਰਸ ਖਾਸ ਢੁਕਦੇ ਛੰਦਾਂ ਵਿਚ ਦਿੱਤਾ ਜਾਂਦਾ ਹੈ। ਬੀਰ ਰਸੀ ਵਾਰਾਂ ਬਾਰੇ ਏਥੇ ਲਿਖਣ ਦੀ ਲੋੜ ਨਹੀਂ।
ਜੱਸ ਵਾਲੀਆਂ ਵਾਰਾਂ ਵਿਚ, ਵਾਹਿਗੁਰੂ, ਸਤਿਗੁਰੂ, ਸਤਿ ਪੁਰਖ ਦੀ ਮਹਿਮਾ ਹੋਂਦੀ ਹੈ ਜਾਂ ਸ਼ੁਭ ਗੁਣਾਂ ਦੀ ਵਡਿਆਈ ਕੀਤੀ ਜਾਂਦੀ ਹੈ। ਉਹਨਾਂ ਵਿਚ ਸ਼ੁਭ ਗੁਣਾਂ ਤੇ ਅਸ਼ੁਭ ਗੁਣਾਂ ਦਾ ਟਾਕਰਾ ਵੀ ਹੋ ਜਾਂਦਾ ਹੈ। ਇਹ ਗਲ ਬੀਰ ਰਸੀ ਝਲਕਾਰਾਂ ਦੇਂਦੀ ਹੈ ਜਿਹੜੀ ਕਿ ਵਾਰ ਦੀ ਸਿਫਤ ਹੈ। ਕਈ ਵਾਰੀ ਨਿਰੀ ਸਿਫਤ ਹੋਂਦੀ ਹੈ। ਵਾਰ ਦੇ ਢੰਗ ਨਾਲ ਵਾਰ ਦੀ ਰਮਜ਼ ਪਛਾਣ ਕੇ