ਪੰਨਾ:ਭਾਈ ਗੁਰਦਾਸ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਿਆਨ ਕੀਤਾ ਹੋਂਦਾ ਹੈ ਤੇ ਛੰਦ ਜਾਂ ਪਉੜੀਆਂ ਵਰਤੀਆਂ ਹੋਦੀਆਂ ਹੈਨ । ਟਾਕਰੇ ਦੀ ਮਸਾਲ ਵਜੋਂ, ਭਾਈ ਸਾਹਿਬ ਦੀ ਪਉੜੀ ਲੈ ਲਵੋ : ਗੁਰਮੁਖਿ ਸੁਖ ਫਲੁ ਸਚੁ ਹੈ ਮਨ ਮੁਖ ਦੁਖ ਫਲ ਕੂੜ ਕੁੜਾਂਵਾਂ* , ਗੁਰਮੁਖਿ ਸਚੁ ਸੰਤੋਖੁ ਫੁਖ ਦੁਰਮਤਿ ਦੂਜਾ ਭਾਉ ਪਛਾਵਾਂ ਗੁਰਮੁਖਿ ਸਚੁ ਅਡੋਲ ਹੈ ਮਨਮੁਖਿ ਫੋਰਿ ਫਿਰੰ ਦੀ ਛਾਂਵਾਂ ਗੁਰਮਤ ਕੋਇਲ ਅੰਬ ਵਣ ਮਨਮੁਖ ਵਣਿ ਵਣਿ ਹੰਨਿ ਕਾਂਵਾਂ ਸਾਧ ਸੰਗਤਿ ਸਚੁ ਬਾਗੁ ਹੈ ਸ਼ਬਦ ਸੁਰਤਿ ਗੁਰਮੰਤ ਸਚਾਵਾਂ , ਵਿਹਵਣੁ ਵਲਿ ਅਸਾਧ ਸੰਗਿ ਬਹੁਤ ਸਿਆਣਪ ਨਿਗੋਸਾਂਵਾਂ ਜਿਉ ਕਰ ਵੇਸਵਾ ਵੰਸ ਨਿਨਾਂਵਾਂ । ਪਉੜੀ ੨ ਵਾਰ ੩੦ ਪਉੜੀ ਪੜਨ ਨਾਲ ਗੁਰਮੁਖ ਦੇ ਮੁਕਾਬਲੇ ਦੇ ਉੱਤੇ ਮਨਮੁਖ ਘਟੀਅਲ ਮਾੜਆ ਹਾਰਿਆ ਹੋਇਆ ਦੱਸਦਾ ਹੈ । ਇਹੋ ਵਾਰ ਦੀ ਘੁਕਰ ਹੈ । ਭਾਵੇਂ ਸ਼ਸਤਰਾਂ ਦੀ ਝਣਕਾਰ ਨਹੀਂ। ਜਿਸ ਤਰ੍ਹਾਂ:ਗੁਰਮੁਖ ਸਚੁ ਸੁਲਖਣਾ ਸਭਿ ਸੁਲਖਣ ਸਚੁ ਸੁਹਾਵਾ ਮੁਨਮੁਖ ਕੂੜ ਕੁਲਖਣਾ ਸਭ ਕੁਲਖਣ ਕੂੜ ਕੁਦਾਵਾ ਸਚੁ ਸੁਇਨਾ ਕੂੜ ਕਚੁ ਹੈ ਕਚੁ ਨ ਕੰਚਨ ਮੁਲਿ ਮੁਲਾਵਾ ਸਚੁ ਭਾਰਾ ਕੁੜ ਹੌਲੜ ਪਵੇ ਰਤਕ ਰਤਨ ਭੁਲਾਵਾ ਸਚੁ ਹੀਰ ਕੂੜ ਫਟਕੁ ਹੈ ਜੜੇ ਜੜਾਵ ਨ ਜੁੜੇ ਜੁੜਾਵਾ

  • ਬਿੰਦੇ ੧੮੩੬ ਸੰਮਤਿ ਦੀ ਲਿਖਤੀ ਪੋਥੀ ਉੱਤੇ ਹੈਨ । ਏਸ ਹਿੱਸੇ ਦੀਆਂ ਪਉੜੀਆਂ ਉਥੋਂ ਦਾ ਇੰਨ ਬਿੰਨ ਉਤਾਰਾ ਹੈ ।

੩੧