ਪੰਨਾ:ਭਾਈ ਗੁਰਦਾਸ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਚੁ ਦਾਤਾ ਕੁੜ ਮੰਗਤਾ ਦਿਹੁ ਰਾਤ ਚੋਰ ਸਾਹ ਮਿਲਾਵਾ ਸਚੁ ਸਾਬਤ ਕੂੜ ਫਿਰਦਾ ਫਾਵਾ

ਸੋ ਵਾਰ ਦੀ ਘੂਕਰ ਉਪਰਲੀ ਪਉੜੀ ਵਿਚ ਵੀ ਹੈ।ਏਸੇ ਤਰਾਂ ਸੱਚ ਕੁੜ ਭਲਾ ਬੁਰਾ ਤੇ ਮਨਮੁਖ ਗੁਰਮੁਖ ਦੇ ਮੁਕਾਬਲੇ ਵਾਰਾਂ ਦੇ ਖਦਾਨ ਵਿਚ ਹੋ ਰਹੇ ਹਨ । ਕਵੀ ਜੀ ਨੇ ਆਪਣੀ ਨਿਮਰਤਾ ਦਿਖਾਣੀ ਹੈ। ਪਰ ਰਖਣੀ ਵਾਰ ਹੈ

ਸੀਸ ਨਿਵਾਏ ਢੀਂਗੁਲੀ ਗਲਿ ਬਧੇ ਜਲੁ ਉੱਚਾ ਆਵੇ ਘੱਘ ਸੂਝ ਨ ਸੁਝਈ ਚਕ ਵੀ ਚੰਦੁ ਨ ਡਿੱਠਾ ਭਾਵੇ . ਸਿੰਮਲੁ ਬਿਰਖੁ ਨ ਸਫਲ ਹੋਇ ਚੰਦਨ ਵਾਸੁ ਨ ਵਾਸਿ ਸਮਾਵੈ ਸਪੈ ਦੁਧ ਪੀਆਲੀਐ ਭੰਮੇ ਦਾ ਕਉੜਤ ਨਾ ਜਾਵੇ ਜਿਉਂ ਬਣਿ ਚੰਬੜਿ ਚਿੱਚੜੀ ਲੋਹੁ ਪੀਐ ਦੁਧ ਨ ਖਾਵੈ ਸਭਿ ਅਵਰੁਣ ਮੈ ਤਨਿ ਵਸਣਿ ਗੁਣ ਕੀਤੇ ਅਵਗੁਣ ਨੇ ਧਾਵੈ ਖੋਮ ਨ ਵਾਸ ਕਬੂਰੀ ਆਵੈ । ੬-੨੦ ਪਉੜੀ

ਹਰ ਔਗੁਣ ਆਪਣੇ ਵਿਚ ਦਿਖਾਇਆ ਹੈ। ਦਿਖਾਇਆ ਹੈ ਕਲਮ ਦੇ ਜ਼ੋਰ ਨਾਲ, ਬਿਆਨ ਦੀ ਤੇਜ਼ੀ ਨਾਲ; ਵਾਰ ਦੀ ਕਰ ਨਾਲ । ਹੇਠਲੀ ਪਉੜੀ ਵਿਚ ਗੁਰਸਿੱਖਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਨ । ਰੰਗਤ ਆਪਣਾ ਛੱਡ ਨਹੀਂ ਤੇ ਖਿੱਚ ਧੂਹ ਕੇ ਲਿਆਂਦੀ ਨਹੀਂ : ਬਲਿਹਾਰੀ ਤੇ 1 ਗੁਰਸਿਖਾਂ ਜਾਇ ਜਿਨਾਂ ਗੁਰਦਰਸਨੁ ਡਿਠਾ ਬਲਿਹਾਰੀ ਤਿਨਾਂ ਗੁਰਸਿਖਾਂ ਪੈਰੀਂ ਪੈ ਗੁਰ ਸਭਾ ਬਹਠਾ ਬਲਿਹਾਰੀ ਤਿਨਾਂ ਗੁਰਸਿਖਾਂ ਗੁਰਮਤਿ ਬੋਲ ਬਲਦੇ ਮਿਠਾ ਬਲਿਹਾਰੀ ਤਿਨਾਂ ਗੁਰਸਿਖਾਂ ਪਤੂ ਮਿਤ ਗੁਰ ਭਾਈ ਬਿਠਾ ਬਲਿਹਾਰੀ ਤਿਨਾਂ ਗੁਰਸਿਖਾਂ ਗੁਰ ਸੇਵਾ ਜਾਣਨਿ ਅਭਰਿਠਾ ੩੨.