ਸਮੱਗਰੀ 'ਤੇ ਜਾਓ

ਪੰਨਾ:ਭਾਈ ਗੁਰਦਾਸ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁਰਸਿਖ ਮਿਲਿਆ ਪਾਪ ਪਣਿਠਾ। ੧-੧੨-੧

ਕਾਫੀਆ ਠੱਠੇ ਦਾ ਦੋ ਕੇ, ਜ਼ੋਰ ਲਿਆਂਦਾ ਹੈ। ਅੰਤਲੀ ਕਲੀ ਵਿਚ ਪਾਪਾਂ ਦਾ ਨਸ ਜਾਣਾ ਦਸ ਕੇ ਦੁਸ਼ਮਨ ਦੀ ਭਾਂਜ ਯਾਦ ਕਰਾਈ ਹੈ। ਬਲਿਹਾਰੇ ਜਾਣਾ, ਵਾਰੇ ਜਾਣਾ, ਸਦਕੇ ਜਾਣਾ ਜਾਂ ਆਪਾ ਨੁਛਾਵਰ ਕਰਨਾ ਵੀ ਵਾਰ ਦੀ ਪਉੜੀ ਵਿਚ ਆ ਕੇ ਏਧਰ ਦਾ ਗੂੜ੍ਹਾ ਰੰਗ ਬਣਾ ਰਿਹਾ ਹੈ ਪਈ ਗੁਰਸਿਖ ਤੋਂ ਕੁਰਬਾਨ ਹਾਂ। ਕੁਰਬਾਨ ਹੋਂਦਾ ਹੈ ਸੂਰਮਾ ਧਰਮ ਲਈ, ਏਧਰ ਸਿੱਖ ਸਿੱਖ ਤੋਂ ਮਰਨ ਲਈ ਤਿਆਰ ਹੈ। ਪਹਿਲਾ ਸਿੱਖ ਧਰਮ ਦੂਜਾ ਸਿੱਖ ਜੋਧਾ ਹੈ। ਤੇ ਜੋਧ ਦਾ ਵਾਰ ਨਾਲ ਵਾਸਤਾ ਹੈ।

ਹੁਣ ਵਾਰ ਲਵੋ ਜੁਧ ਬਿਨਾਂ, ਸਿਫਤ ਸ਼ਲਾਘਾ ਵਾਲੀ ਮਿਸਾਲ ਵਜੋਂ ਪਉੜੀ ਲਵੋ ਸੱਤਾ ਬਲਵੰਡ ਦੀ ਵਾਰ ਦੀ:-

ਫੇਰ ਵਸਾਇਆ ਫੇਰੁਆਣਿ ਸਤਿਗੁਰ ਖਾਡੂਰੁ
ਜਪੁ ਤਪੁ ਸੰਜਮੁ ਨਾਲਿ ਤੁਧ ਹੋਰ ਮੁਚੁ ਗਰੂਰੁ
ਲਬ ਵਿਣਾਹੇ ਮਾਣਸਾ ਜਿਉਂ ਪਾਣੀ ਬਰੂ
ਵਰ੍ਹਿਐ ਦਰਗਹ ਗੁਰੂ ਦੀ ਕੁਦਰਤੀ ਨੂਰੁ
ਜਿਤੁ ਸੁ ਹਾਥ ਨ ਲਭਈ ਤੂੰ ਉਹ ਠਰੂਰੁ
ਨਉ ਨਿਧਿ ਨਾਮੁ ਨਿਧਾਨੁ ਹੈ ਤੁਧ ਵਿਚਿ ਭਰਪੂਰੁ
'ਨਿੰਦਾ ਤੇਰੀ ਜੋ ਕਰੈ ਸੋ ਵੰਞੈ ਚੂਰੁ'
[1]ਨੇੜੈ ਦਿਸੈ ਮਾਤ ਲੋਕ ਤੁਧ ਸੁਝੈ ਦੂਰੁ
ਫੇਰ ਵਸਾਇਆ ਫੇਰੁਆਣਿ ਸਤਿਗੁਰ ਖਾਡੂਰੁ

ਏਥੇ ਸਿਫਤ ਕੀਤੀ ਹੈ ਗੁਰਦੇਵ ਦੀ। ਪਉੜੀ ਵਾਰ ਵਾਲੀ ਘੂਕਰ ਪੈਦਾ ਕਰਦੀ ਹੈ। ਲਬ ਦਾ ਮਨੁੱਖਾਂ ਨੂੰ ਖਰਾਬ ਕਰਨਾ ਜਿਵੇਂ ਪਾਣੀ

੩੩.


  1. ਦੇਖੋ ਸਿਖ ਤੇ ਸਿਖੀ ਵਿਚ ਏਸ ਤੁਕ ਉੱਤੇ ਲਿਖਿਆ ਲੇਖ