ਵੀ ਕਰਦਾ ਜਾਪਦਾ ਹੈ। ਏਸੇ ਲਈ ਜਸ ਤੇ ਬੀਰ ਰਸੀ ਵਾਰਾਂ ਦ ਛੰਦ ਇੱਕੋ ਹੀ ਹਨ।
ਮਦਹ ਕਰਨ ਵਾਲਿਆਂ ਫਾਰਸੀ ਦੀ ਰੰਗਤ ਲਈ, ਏਸੇ ਕਰ ਕੇ ਓਸ ਵਿਚ ਅਪਨਤ ਨਹੀਂ ਹੋਂਦੀ। ਵਾਰ ਦਾ ਜਸ ਇਉਂ ਲਗਦਾ ਹੈ ਜਿਵੇ ਆਪਣਾ ਜਾਂ ਖਾਸ ਅਪਣੇ ਬੰਦੇ ਦਾ ਗੁਣ ਗਾਇਆ ਜਾ ਰਿਹਾ ਹੈ।
ਭਾਈ ਸਾਹਿਬ ਦੇ ਵੇਲੇ ਦੀਆਂ ਵਾਰਾਂ ਵਿਚੋਂ ਜੁੱਧ ਤੋਂ ਬਿਨਾਂ ਜਸ ਸ਼ਲਾਘਾ ਦੀ ਵਾਰ ਦੇਖਣੀ ਹੋਵੇ ਤਾਂ ਸੱਤਾ ਬਲਵੰਡ ਦੀ ਵਾਰ ਏਸ ਗੁਣ ਦਾ ਖਾਸਾ ਚੰਗਾ ਨਮੂਨਾ ਹੋ। ਭੱਟਾਂ ਨੇ ਵੀ ਜਸ ਗਾਂਵਿਆ ਹੈ। ਉਹਨਾਂ ਸਤਿਗੁਰਾਂ ਦਾ ਹੀ ਬਿਆਨ ਕੀਤਾ ਹੈ ਜਿਨ੍ਹਾਂ ਦਾ ਪਵਿਤਰ ਵਰਣਨ ਵਾਰ ਵਿਚ ਹੈ, ਪਰ ਜ਼ਮੀਨ ਅਸਮਾਨ ਦਾ ਫਰਕ ਹੈ। ਭੱਟਾਂ ਦੀ ਬੋਲੀ ਪੰਜਾਬੀ ਨਹੀਂ ਰਹੀ। ਬੋਲੀ ਹੋਰ ਹੋਣ ਨਾਲ ਅਸਲੀ ਜਸ ਨਹੀਂ ਹੋਇਆ। ਆਪਣੀ ਬੋਲੀ ਦਿਲੋਂ ਨਿਕਲਦੀ ਹੈ ਤੇ ਓਹਲੇ ਪੜਦੇ ਦੀ ਗਲ ਨਹੀਂ ਹੁੰਦੀ। ਬਗਾਨੀ ਬੋਲੀ ਵਿਚ ਬਣਾਉਟ ਅਢੁਕਵੀਂ ਅਤਕਥਨੀ ਆਦਿ ਆਉਂਦੀ ਹੈ। ਭੱਟਾਂ ਦਾ ਇਹੀ ਹਾਲ ਹੈ।
ਬਾਵਾ ਬੁਧ ਸਿੰਘ ਜੀ ਨੇ ਕੋਇਲ ਕੂ ਦੇ ਵਿਰ ਆਗਰਾ ਦੀ ਵਾਰ ਨੂੰ ਕਰਣਾ ਰਸ ਦੀ ਵਾਰ ਕਹਿ ਕੇ ਮਰਸੀਏ ਦੀ ਦਾਖਲ ਕਰ ਦਿੱਤਾ ਹੈ।
ਮਾਤਾ ਕੌਰਾਂ ਦਾ ਰੋਣਾ ਕੂਕਣਾ ਕਰੁਣਾ ਰਸੀ ਸੀਨ ਹੈ ਪਰ ਮਰਸੀਆ ਨਹੀਂ। ਮਾਤਾ ਨੂੰ, ਧਰਮੀ ਬੀਰਾਂ ਵਾਂਗ ਜਵਾਬ ਦੇ ਰਿਹਾ ਹੈ ਤੇ ਆਪਣੇ ਅਸੂਲ ਉਤੇ ਡਟ ਗਿਆ ਹੈ। ਏਥੇ ਵਾਰ ਨੇ ਆਪਣਾ ਪੂਰਾ ਦਰਸ਼ਨ ਦਿੱਤਾ ਹੈ। ਵਾਰ ਵਿਚ ਖਾਸ ਖਾਸ ਜੋਧਿਆਂ ਦੀ ਮੌਤ ਦਿਖਾਈ ਜਾਂਦੀ ਹੈ ਤੇ ਓਸ ਵੇਲੇ ਕਰੁਣਾ ਰਸ।
੩੫.