ਆਪਣੇ ਆਪ ਨੂੰ ਉੱਚਾ ਕਰਨ ਲਈ ਉਪਰਾਲਾ ਹੋਂਦਾ ਰਿਹਾ ਹੈ ਤੇ ਹੁਣ ਵੀ ਕਰਨਾ ਚਾਹੀਦਾ ਹੈ। ਵਾਰ ਪੰਜਾਬੀਆਂ ਦੀ ਜੱਦੀ ਜਾਇਦਾਦ ਹੈ ਤੇ ਬਣਾ ਸਵਾਰ ਕੇ ਫਾਇਦਾ ਉਠਾਣਾ ਚਾਹੀਦਾ ਹੈ।
ਵਾਰਾਂ ਭਾਈ ਗੁਰਦਾਸ ਦੀਆਂ
ਭਾਈ ਸਾਹਿਬ ਨੂੰ ਵਾਰਾਂ ਦਾ ਖਲੀਫਾ, ਆਚਾਰੀਆ ਜਾਂ ਗੁਰੂ ਕਹਿ ਸਕਦੇ ਹਾਂ। ਇਹਨਾਂ ਦੇ ਵੇਲੇ ਗੁਰ ਉਸਤਤ, ਵਾਹਿਗੁਰੂ ਦੇ ਜਸ ਤੇ ਜੋਧਿਆਂ ਦੀ ਬੀਰਤਾ ਆਦਿ-ਹਰ ਪਾਸੀਆਂ ਵਾਰਾਂ ਮੌਜੂਦ ਸਨ। ਵਾਰਾਂ ਆਪਣੇ ਵੇਲੇ ਮੁਤਾਬਕ, ਸਿਖਰ ਤੇ ਸਨ। ਭਾਈ ਸਾਹਿਬ ਨੇ ਵਾਰਾਂ ਵਲ ਧਿਆਨ ਦਿੱਤਾ, ਏਸ ਲਈ ਨਹੀਂ ਕਿ ਬਣੀ ਬਣਾਈ ਚੀਜ਼ ਹੈ ਵਰਤੋ, ਸਗੋਂ ਏਸ ਕਰ ਕੇ ਕਿ ਸੰਗਤਾਂ ਵਿਚ ਵਾਰ ਰਾਹੀਂ ਪਰਚਾਰ ਹੋ ਸਕਦਾ ਹੈ।ਢਾਡੀ ਘਰ ਘਰ ਤੇ ਬੂਹੇ ਬੂਹੇ ਉੱਤੇ ਜਾ ਕੇ ਸੁਣਾ ਸਕਦੇ ਹਨ। ਇਹ ਵਿਚਾਰ ਕੀਤੀ ਮਨ ਨੂੰ ਭਾਈ ਤੇ ਵਾਰਾਂ ਦੇ ਸਿਰ ਤੇ ਹੱਥ ਰਖ ਦਿੱਤਾ।
ਰਵਾਜੋਂ ਉਲਟਾ ਮਹਾਂ ਕਵੀ ਵਿਚ ਨਵੀਨਤਾ ਹੋਂਦੀ ਤੇ ਭਾਈ ਸਾਹਿਬ ਨੇ ਆਪਣੇ ਸਮੇਂ ਦੇ ਸਲੋਕਾਂ ਤੋਂ ਬਿਨਾਂ ਵਾਰ ਲਿਖੀਆਂ। ਮਲਕ ਮੁਹਮਦ ਜਾਏਸੀ ਭਾਸ਼ਾ ਦਾ ਪਰਸਿਧ ਕਵੀ ਸੀ। ਓਸ ਨੇ ਪਦਮਾਵਤ ਨਾਂ ਦਾ ਮਹਾਂ ਕਾਵਿ ਲਿਖਿਆ ਜਿਸ ਦੀ ਬਣਤ ਤੁਲਸੀ ਰਾਮਾਇਨ ਵਾਂਗ ਦੋਹਿਆ ਚੁਪਾਈਆਂ ਵਿਚ ਹੈ। ਵਾਰਾਂ ਨਾਲ ਸ਼ਲੋਕ ਸ਼ਾਇਦ ਏਥੋਂ ਹੀ ਚੱਲੋ ਹੋਣ।
ਸ਼ਲੋਕ ਵਿਚ ਇਕ ਗਲ ਕਹਿ ਦਿੱਤੀ ਜਾਂਦੀ ਸੀ ਤੇ ਅੱਗੋ ਪਉੜੀ ਓਸ ਦੀ ਪਕਿਆਈ ਲਈ ਪੂਰਾ ਤਾਣ ਲਾਂਦੀ ਸੀ। ਸ਼ਲੋਕ ਸੂਤਰ ਤੇ ਪਉੜੀ ਨੂੰ ਵਿਆਖਿਆ ਕਹਿ ਸਕਦੇ ਹਾਂ। ਰਸਤਾ ਬਣਿਆ ਹੋਇਆ ਸੀ ਤੇ ਰਾਹ ਉੱਤੇ ਬਲੋਕਾਂ ਦੇ ਟਿਕਾਣੇ ਵੀ ਸਿਆਣਿਆ ਮੁਕੰਮਲ ਕੀਤੇ ਹੋਏ ਸਨ, ਕਿ ਚਿੱਤ ਲਿਖਦਾ ਉਦਾ