ਸਮੱਗਰੀ 'ਤੇ ਜਾਓ

ਪੰਨਾ:ਭਾਈ ਗੁਰਦਾਸ.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਸਾਹਿਬ ਓਸ ਵਕਤ ਵੀ ਆਪਣੇ ਆਪ ਨੂੰ ਸਉੜੀ ਗਲੀ ਵਿਚ ਜਾ ਖਲ੍ਹਾਰਦੇ ਹਨ ਜਦੋਂ ਗੁਰਮੁਖਾਂ ਦੀ ਉਸਤਤ ਕਰਦਿਆਂ ਗਿਣਤੀ ਗਿਣਨ ਬਹਿ ਜਾਂਦੇ ਹਨ। ਉਹ ਗਿਣਤੀਆਂ ਮੁਕਾਬਲੇ ਦੀ ਸ਼ਕਲ ਵਿਚ ਆ ਜਾਂਦੀਆਂ ਤੇ ਗੁਰਮੁਖ ਦੇ ਸਾਹਮਣੇ ਫਿੱਕੀਆਂ ਪੈ ਜਾਂਦੀਆਂ ਹਨ ਤੇ ਵਾਰ ਦੀ ਤਾਰ ਬੱਝੀ ਰਹਿੰਦੀ ਹੈ। ਸਤਵੀਂ ਵਾਰ ਵਿਚ ਹਿਸਾਬ ਕੀਤਾ ਹੈ:-

ਬਾਰਹ ਪੰਥ ਸੁਧਾਇ ਕੈ ਗੁਰਮੁਖਿ ਗਾਡੀ ਰਾਹੁ ਚਲਾਇਆ
ਸੂਰਜ ਬਾਰਾ ਮਾਹ ਵਿਚਿ ਸਸੀਅਰ ਇਕਤੁ ਮਾਹਿ ਫਿਰਾਇਆ।

ਭਾਈ ਸਾਹਿਬ ਵਾਰਾਂ ਲਿਖ ਰਹੇ ਹਨ, ਏਸ ਲਈ ਬਿਰਹਾ ਵਰਣਨ ਨਹੀਂ ਕੀਤਾ ਤੇ ਉਹ ਕਬਿੱਤ ਸਵਈਆਂ ਲਈ ਸੰਭਾਲ ਕੇ ਰਖ ਛਡਿਆ। ਕਹਿਣ ਦਾ ਮਤਲਬ ਇਹ ਹੈ ਕਿ ਵਾਰਾਂ ਵਿਚ ਜੋ ਮਜ਼ਮੂਨ ਆਇਆ ਹੈ ਵਾਰ ਦੇ ਲਿਹਾਜ ਨਾਲ ਨਿਭਾਇਆ ਗਿਆ ਹੈ।

ਭਾਈ ਸਾਹਿਬ ਦੀਆਂ ਉਣਤਾਲੀ ਵਾਰਾਂ ਮੰਨੀਆਂ ਜਾਂਦੀਆਂ ਹਨ। ਇਕ ਵਾਰ ਹੂਬਹੂ ਏਸੇ ਤਰ੍ਹਾਂ ਦੀ ਪਰਚਲਤ ਹੈ ਤੇ ਉਹ ਵਾਰਾਂ ਨਾਲ ਛਪੀਣ ਵੀ ਲਗ ਪਈ ਹੈ। ਮਜ਼ਮੂਨ, ਢਬ, ਬੋਲੀ ਭਾਈ ਸਾਹਿਬ ਦੀ ਹੀ ਜਾਪਦੀ ਹੈ ਜਿਸ ਤਰ੍ਹਾਂ:-

ਪੀਰ ਮੁਰੀਦਾਂ ਗਾਖੜੀ ਪੀਰਾਂ ਪੀਰ ਗੁਰਾਂ ਗੁਰ ਜਾਣੈ
ਸਤਿਗੁਰ ਦਾ ਉਪਦੇਸ਼ ਲੈ ਵੀਹ ਇਕੀਹ ਉਲੰਘ ਸਿਞਾਣੈ
ਮੁਰਦਾ ਹੋਇ ਮੁਰੀਦ ਸੋ ਗੁਰਸਿਖ ਜਾਇ ਸਮਾਇ ਬਬਾਣੈ
ਪੈਰੀਂ ਪੈ ਪਾ ਖਾਕ ਹੋਇ ਤਿਸ ਪਾ ਖਾਕ ਪਾਕ ਪਤੀਆਣੈ
ਗੁਰਮੁਖ ਪੰਥ ਅਗੰਮ ਹੈ ਮਰ ਮਰ ਜੀਵੇ ਜਾਇ ਪਛਾਣੈ
ਗੁਰ ਉਪਦੇਸ਼ ਅਵੇਸ ਕਰ ਕੀੜੀ ਭ੍ਰਿੰਗੀ ਵਾਂਗ ਵਿਡਾਣੈ

੪੦.