ਪੰਨਾ:ਭਾਈ ਗੁਰਦਾਸ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾ ਆਯਾ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ ਪਹਿਰ ਸੰਸਾਰੀ ਕਪੜੇ ਮੰਜੀ ਉਠ ਕੀਆ ਅਵਤਾਰਾ ਉਲਟੀ ਗੰਗ ਵਹਾਈ ਓਨਿ ਗੁਰ ਅੰਗਦੁ ਸਿਰਿ ਉਪਰਿ ਧਾਰਾ ਪਤੀ ਕਉਲ ਨ ਪਾਲਿਆ ਮਨ ਖੋਟੇ ਆਕੀ ਨਸਿਆਰਾ ਬਾਣੀ ਮੁਖਹੁ ਉਚਾਰੀਐ ਹੋਇ ਰੁਸ਼ਨਾਈ ਮਿਟੇ ਅੰਧਾਰਾ ਗਿਆਨ ਗੋਸਟਿ ਚਰਚਾ ਸਦਾ ਅਨਹਦ ਸਬਦਿ ਉਠੇ ਧੁਨਕਾਰਾ ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁ ਉਚਾਰਾ . ਗੁਰਮੁਖ ਭਾਰ ਅਥਰਬ ਣ ਤ ਰਾ ੧-੩੮

ਿਹੜੀ ਪਉੜੀ ਸਾਹਮਣੇ ਆਈ ਮੈਂ ਲਿਖ ਦਿੱਤੀ ਹੈ । ਗੁਰੂ ਜੀ ਦਾ ਕਰਤਾਰ ਪੁਰ ਆਉਣਾ, ਫਕੀਰਾਨਾ ਬਾਣਾ ਬਦਲਾ ਕੇ ਬਹਿਣਾ, ਗੁਰ ਅੰਗਦ ਜੀ ਨੂੰ ਗੁਰਿਆਈ ਬਖਸ਼ਣਾ, ਪੁੜਾਂ ਦਾ ਸੇਵਾ ਤੋਂ ਨਾਂਹ ਨੁਕਰ · ਕਰਨਾ, ਅੜ ਕੇ ਬਹਿਣਾ, ਸਿਖਾਂ ਦੀ ਬਾਣੀ ਦਾ ਉਚਾਰਣਾ, ਸਤਿ ਦਾ ਪ੍ਰਕਾਸ਼ ਤੇ ਅਗਿਆਨ ਦਾ ਨਾਸ ਕਰਨਾ, ਗਿਆਨ ਗੋਸ਼ਟੀਆਂ ਦਾ ਹੋਣਾ, ਕਿਸਤਰ੍ਹਾਂ ਅਖਾਂ ਅਗੇ ਰਖ ਦਿੱਤ ਹੈ ।

ਉਲਟੀ ਗੰਗਾ ਵਹਾ ਕੇ ਗੁਰੂ ਅੰਗਦ ਜੀ ਦੇ ਸਿਰ ਉੱਤੇ ਧਾਰਾਂ ਦਿਖਾਉਣੀ ਵੀ ਵੱਡੀ ਖੂਬੀ ਹੈ । ਗੰਗ ਤੇ ਧਾਰਾ ਵੀ ਫਬਿਆ ਹੈ ਤੇ ਉਲਟੀ ਗੰਗ ਸ਼ਿਵਾਂ ਦੇ ਸੀਸ ਤੇ ਚਲੀ ਤੇ ਸ਼ਿਵ ਕਲਿਆਣ ਰੂਪ ਗੁਰੂ ਅੰਗਦ ਜੀ ਹਨ । ਅਜਿਹੀਆਂ ਤੁਕਾਂ ਸੁਭਾਉਕੀ ਹੈ ਅਲੰਕਾਰ ਲਈ ਬੈਠੀਆਂ ਹਨ । ਸਾਹਿੱਤ ਦਾ ਚਮਤਕਾਰ ਦਿਖਾਂ ਰਹਆਂ ਹਨ । ਪਰ ਨਿਰਾ ਅਰਥਾਂ ਉੱਤੇ ਜ਼ੋਰ ਦੇਣ ਵਾਲਿਆਂ ਨੂੰ, ਅੰਧ ਵਿਸ਼ਵਾਸੀਆਂ ਨੂੰ ਅਤੇ ਬਦੇਸ਼ੀ ਪੜਾਈ ਦੇ ਅਭਿਮਾਨੀਆਂ ਨੂੰ ਚਮਤਕਾਰ ਨਹੀਂ ਦਿਖਾ ਰਹੀਆਂ । ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਲਿਖੀ ਜਾਂ ਆਪਣੇ