ਪੰਨਾ:ਭਾਈ ਗੁਰਦਾਸ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਿਆਲਾਂ ਦੀ ਭੂਮਿਕਾ ਵਜੋਂ । ਅਜਿਹੇ ਢੰਗ ਦੀ ਚੀਜ਼ ਉਰਦੂ ਵਿਚ ਉਲਾਨਾ ਹਾਲੀ ਨੇ ਏਸ ਸਦੀ ਦੇ ਵਿਚ ਲਿਖੀ । ਇਸ ਵਿਚ ਇਸਲਾਮ ਤੋਂ ਪਹਿਲਾਂ ਦਾ ਅਰਬ, ਫੇਰ ਮੁਹੰਮਦ ਸਾਹਿਬ ਤੋਂ ਬਾਅਦ ਦਾ ਅਰਬ ਤੇ ਇਸਲਾਮ ਦਾ ਬੋਲ ਬਾਲਾ ਦਿਖਾਇਆ। ਓਸ ਚੀਜ਼ ਦੀ ਧੁੰਮ ਫੁੱਝ ਸਾਲ ਪਈ ਰਹੀ। ਮੁਸੱਦਸ ਨੂੰ ਦੇਖ ਕੇ ਰਾਜਾ ਰਾਮ ਪਾਲ ਸਿੰਘ ਜੀ ਨੇ ਸੀ ਮੈਥਿਲੀ ਸ਼ਰਣ ਗੁਪਤ ਤੋਂ ਭਾਰਤ ਭਾਰਤੀ ਲਿਖਾਈ । ਏਸ ਵਿਚ ਭਾਰਤ ਦੀ ਪਹਿਲੀ ਮਹਾਨਤਾ ਤੇ ਆਪਣੇ ਵੇਲੇ ਦੀ ਗਿਰਾਵਟ ਦਿਖਾ ਕੇ ਆਸ ਬੰਨੀ ਹੈ ਕਿ ਹੁਣ ਵੀ ਕੁਝ ਜਿਉੜੇ ਭਾਰਤ ਦਾ ਨਾਂ ਚਮਕਾਣਗੇ। ਕਵਿਤਾ ਨੂੰ ਆਸ਼ਾਵਾਦੀ ਰਖਿਆ ਹੈ । ਹਾਲੀ ਜੀ ਨੇ ਹੁਣ ਦੇ ਮੁਸਲਮਾਨਾਂ ਦੇ ਹਾਲਤ ਦਿਖਾਈ । ਨਜ਼ਮ ਹੋ ਗਈ ਨਿਰਾਸ਼ਾ ਭਰੀ ਤੇ ਫੇਰ ਉਹਨਾਂ ਨੂੰ ਜ਼ਮੀਮਾ ਲਾਉਣਾ ਪਿਆ ਪਈ ਆਸ਼ਾ ਹੈ, ਇਸਲਾਮ ਓਠੇ । ਭਾਈ ਸਾਹਿਬ ਨੇ ਤਿੰਨ ਸੌ ਸਾਲ ਪਹਿਲਾਂ ਦੋਵਾਟਿੱਚ ਲਾਇਆ ਤੇ ਜ਼ਮੀਮੇ ਲਾਣ ਦੀ ਲੋੜ ਨਾ ਰਹਿਣ ਦਿੱਤੀ । ਉਹਨਾਂ ਪ੍ਰੇਰਨਾ ਲਈ ਵੇਲੇ ਤੋਂ, ਖੁਦ ਮਹਿਸੁਸਿਆ ਤੇ ਲਿਖਿਆ| ਹਾਲੀ ਜੀ ਨੂੰ ਫੁਰਨਾ ਫੁਰਿਆ ਸਰਸਈਅਦ ਅਹਿਮਦ ਖਾਂ ਤੋਂ ਤੇ ਫੇਰ ਲਿਖਣ ਜੋਗੇ ਹੋਏ । ਗੁਪਤ ਜੀ ਨੂੰ ਤਿਆਰ ਕੀਤਾ ਰਾਜਾ ਰਾਮ ਪਾਲ ਸਿੰਘ ਜੀ ਨੇ ਤੇ ਕੁਝ ਉਹਨਾਂ ਧਰੀ ਲਿਆ ਕੇ ਮੁਸੱਦਸ | ਕੁਝ ਰਾਜਾ ਜੀ ਨੇ ਉਭਾਰਿਆ ਤੇ ਕੁਝ ਮੁਸੱਦਸ ਦੇ ਮਵਮਨ ਨੇ ਦਿਮਾਗ ਦਾ ਜੰਦਰਾ ਖੋਲਿਆ । ਰਲ ਕੀ ਇਹਨਾਂ ਚੀਜ਼ਾਂ ਵਿਚ ਵਰਤੀ ਰੰਗ ਆਇਆ ਤੇ ਆਪਣਾ ਆਪਣਾ ਝਟ ਲੰਘਾ ਕੇ ਦੋਵੇਂ ਠੱਪੀਆਂ ਗਈਆਂ ਹਨ। ਭ ਾਈ ਸਾਹਿਬ ਦੀ ਵਾਰ ਵਿਚ ਚਿ ਰਹਿਣੀ ਤਾਕਤ ਹੈ। ਇਕ ਤਾਂ, ਸਾਹਿਤਕ ਖੂਬੀਆਂ ਸਾਦੀ ਤਰ੍ਹਾਂ ਨਾਲ ਆਈਆਂ ਹਨ। ਬਣਾਉਣ ਦੇ ਦਮਾਮੇ ਮਾਰ ਕੇ ਝਟ ਲੰਘਾਓ fਪਿੜ ਵਿਚ ਫੇਰਾਂ ੪੪.