ਨਹੀਂ ਪਾਇਆ। ਦੂਜਾ ਇਹਨਾਂ ਹਿੰਦ ਦੀ ਹਾਲਤ ਦਿਖਾਈ ਹਿੰਵੁਸਤਾਨੀ ਦੇ ਤੌਰ ਤੇ। ਹਿੰਦੂ ਜਾਂ ਮੁਸਲਿਮ ਹੋ ਕੇ ਨਹੀਂ ਦਿਖਾਈ। ਇਤਿਹਾਸ ਦੀ ਫਿਲਮ ਨੂੰ ਪਾਰਖੂ ਦੀ ਨਜ਼ਰ ਨਾਲ ਤਕਿਆ ਹੈ। ਸਮਾਜ ਉਤੇ ਜਿਹੜੀ ਟੀਕਾ ਟਿਪਣੀ ਕੀਤੀ ਹੈ ਇਕ ਦਾਨੇ ਮਨੁਖ ਦੀ ਹੈਸੀਅਤ ਵਿਚ ਕੀਤੀ ਹੈ।
ਕਬੀਰ ਸਾਹਿਬ ਵੀ ਸਮਾਜ ਦੇ ਕਈ ਪਖਾਂ ਉਤੇ ਟੀਕਾ ਟਿਪਣੀ ਕਰਦੇ ਹਨ। ਭਾਈ ਸਾਹਿਬ ਅਨਪੜ੍ਹ ਤੇ ਪੜ੍ਹੇ ਹਿਸੇ ਨੂੰ ਦੇਖਦੇ ਹੋਏ ਪੁਰਾਣਿਆਂ ਗ੍ਰੰਥਾਂ ਨੂੰ ਵੀ ਦਲੀਲ ਦੀ ਮਧਾਣੀ ਨਾਲ ਰਿੜਕਦੇ ਹਨ। ਇਕ ਇਕ ਤੁਕ ਵਿਚ ਸ਼ਸਤਰਾਂ ਉਤੇ ਆਪਣੀ ਰਾਏ ਦੇਦੇ ਜਾਂਦੇ ਹਨ। ਬਿਨਾਂ ਡਰ ਭਉ ਦੇ ਲਿਖਦੇ ਹਨ:-
ਠਾਕੁਰ ਦੁਆਰੇ ਢਾਹਿ ਕੈ ਤਿਹ ਠਓੜੀ ਮਸੀਤ ਉਸਾਰਾ
ਮਾਰਨ ਗਊ ਗਰੀਬ ਨੋ ਧਰਤੀ ਉਪਰ ਪਾਪ ਬਿਥਾਰਾ
ਪਾਪੇ ਦਾ ਵਰਤਿਆ ਵਰਤਾਰਾ।
ਭਾਈ ਸਾਹਿਬ ਗਉ ਤੇ ਗਰੀਬ ਲਈ ਡਟ ਕੇ ਬੋਲੇ ਹਨ ਤੇ ਬੋਲਦੇ ਕਿਉਂ ਨਾ, ਇਕ ਕਵੀ ਦੁਜਾ ਗੁਰੂ ਨਾਨਕ ਦੇ ਸਿੱਖ ਜਿਸ ਗੁਰਦੇਵ ਨੇ ਰਾਜ ਨੀਤਕ ਜ਼ੁਲਮ ਬਰਖਿਲਾਫ ਨਾਅਰਾ ਲਾਇਆ ਤੇ [1]ਹਿੰਦੁਸਤਾਨ ਕਹਿਣ ਦੀ ਜਾਚ ਸਿਖਾਈ ਸੀ।
- ↑
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡੇਰਾਇਆ ਕਾਇਆ ਕਪੜ ਟੁਕ ਟੁਕ ਹੋਸੀ ਹਿੰਦੁਸਤਾਨ ਸਮਾਲਸੀ ਬੋਲਾ