ਪੰਨਾ:ਭਾਈ ਗੁਰਦਾਸ.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਇਆ ਸਤਿਗੁਰੁ, ਸੋ ਸਤਿਗੁਰੂ ਦੇ ਦਰਬਾਰ ਵਿਚ ਸਿੱਖ ਅਜਿਹੀ ਜੋਦੜੀ ਕਰਦਾ ਰਹਿੰਦਾ ਤੇ ਕਰ ਸਕਦਾ ਹੈ।

ਸੂਰਜ ਪ੍ਰਕਾਸ਼ ਦੇ ਮਤ ਮੁਤਾਬਕ ਓਸੇ ਵੇਲੇ ਸਿੱਖੀ ਦਾ ਦਾਨ ਦਿੱਤਾ ਤੇ ਗੁਰਦਾਸ ਜੀ ਨੂੰ ਆਗਰੇ ਜਾਣ ਲਈ ਹੁਕਮ ਦਿੱਤਾ। ਭੇਜਣਾ ਸੀ ਪਰਚਾਰ ਲਈ ਤੇ ਪਰਚਾਰ ਹੰਡਿਆ ਵਰਤਿਆ ਸਿੱਖ ਹੀ ਕਰ ਸਕਦਾ ਹੈ।ਏਸ ਸਿੱਖ ਨੂੰ ਆਗਰੇ ਦੇ ਸਾਰੇ ਅਲਕੇ ਦੇ ਪਰਚਾਰ ਲਈ ਘਲਣਾ ਜ਼ਾਹਿਰ ਕਰਦਾ ਹੈ ਕਿ ਗੁਰਦਾਸ ਜੀ ਵਿਚ ਹੁਣ ਪਕਿਆਈ ਆਈ ਹੋਈ ਸੀ,ਤੇ ਪਰਚਾਰ ਦੇ ਹਰ ਕੰਮ ਸੰਭਾਲਣ ਦਾ ਗੁਰੂ ਦੇਵ ਨੂੰ ਪੂਰਾ ਭਰੋਸਾ ਸੀ। ਹੁਣ ਗੁਰਦਾਸ ਜੀ ਭਾਈ ਸਾਹਿਬ ਦੀ ਪਦਵੀ ਲੈ ਚੁੱਕੇ ਸਨ। ਰਾਹ ਵਿਚ, ਹਰ ਵੱਡੇ ਸ਼ਹਿਰ ਉਤਾਰਾ ਕਰਦੇ ਹੋਏ, ਉਪਦੇਸ਼ ਦੀ ਲਹਿਰ ਲਾਉਦੇ, ਟਿਕਾਣੇ ਤੇ ਪੁੱਜੇ। ਇਹਨੀਂ ਦਿਨੀਂ ਸਰਕਾਰੀ ਬੋਲੀ ਫਾਰਸੀ ਤੇ ਜਨਤਾ ਦੀ ਬੋਲੀ ਬ੍ਰਿਜ ਭਾਸ਼ਾ ਦਾ ਜ਼ੋਰ ਸੀ। ਮਲੂਮ ਹੋਂਦਾ ਹੈ ਏਸ ਦੌਰੇ ਉੱਤੇ ਆਪ ਨੇ ਕਦੇ ਵੀ ਕਬਿੱਤ ਲਿਖੇ ਤੇ ਸੁਣਾਏ। ਕਬਿਤਾਂ ਵਿਚ ਵਾਰਾਂ ਵਾਂਗ ਸਮਝਾਉਣੀ ਤੇ ਉਪਦੇਸ਼ ਦਿੱਤਾ ਹੈ । ਹਰ ਚੀਜ਼ ਦੀ ਪਕਿਆਈ ਲਈ ਦੁਸ਼ਟਾਂਤ ਅਲੰਕਾਰ ਦੀ ਸੰਗਲੀ ਬਣਾ ਕੇ ਫਬਾਇਆ ਤੇ ਸਜਾਇਆ ਹੈ। ਬਿਜ ਭਾਸ਼ਾ ਜਨਤਾ ਦੀ ਬਲੀ ਹੋਣ ਕਰ ਕੇ ਏਸ ਰਾਹੀਂ ਪਰਚਾਰ ਹੋਂਦਾ ਗਿਆ। ਬ੍ਰਿਜ ਭਾਸ਼ਾ ਨੂੰ ਤਾਂ ਹਾਕਮ ਵੀ ਅਪਣਾ ਰਹੇ ਸਨ। ਅਬੁਦਲ ਰਹੀਮ ਖਾਨ ਖਾਨਾਂ ਵੀ ਸੁਹਣੀ ਬ੍ਰਿਜ ਭਾਸ਼ਾ ਲਿਖਦਾ ਸੀ। ਦੋਹੇ ਬਹੁਤ ਮਸਹੂਰ ਹਨ। ਏਸੇ ਕਰ ਕੇ ਫਾਰਸੀ ਨਾਲੋਂ ਏਸ ਬੋਲੀ ਵਿਚ ਭਾਈ ਸਾਹਿਬ ਨੇ ਉਪਦੇਸ਼ ਦਿਤਾ। ਹਕੁਮਤੀ ਬੋਲੀ ਅਖੜ ਦੀ ਤੇ ਥੁਹੜਿਆ ਦੀ ਹੋਦੀ ਹੈ। ਅਖੜਾਂ ਉੱਤੇ ਉਪਦੇਸ਼ ਕਾਟ ਨਹੀਂ ਕਰਦਾ। ਜਨਤਾ ਦੀ ਬੋਲੀ ਵਿਚ ਜਨਤਾ ਨੂੰ ਜੇ ਠੀਕ ਠੀਕ ਸਮਝਾਇਆ ਜਾਏ ਤਾਂ ਉਸ ਉੱ3ੇ ਜਨਤਾ ਤੁਰ ਪੈਂਦੀ ਹੈ। ਆਮ ਜਨਤਾ ਨੂੰ ਘਰੋਗੇ ਦ੍ਰਿਸ਼ਟਾਂਤ ਦੇ ਕੇ ਗਲ ਸਮਝਾਂਦੇ; ਖ਼ਬਰਾਂ ਆਦਿ ਵਿਚ ਵਿਦਿਆ ੧੧.