ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
ਬੰਨ੍ਹੇ ਜਾਂਦੇ ਹਨ। ਛੰਦ ਦੀ ਰਵਾਨੀ ਵਿਚ ਫਰਕ ਨਹੀਂ ਪੈਦਾ।
ਕਈ ਵਾਰੀ ਅੰਤ ਵਿਚ ਲਘੂ ਜਾਪਦਾ ਹੈ:
ਲੀਹਾਂ ਅੰਦਰ ਚਲੀਐ ਜਿਉਂ ਗਾਡੀ ਰਾਹੁ
ਹੁਕਮ ਰਜਾਈ ਚਲਣਾ ਸਾਧ ਸੰਗ ਨਿਬਾਹੁ
ਜਿਉਂ ਧਨ ਸੋਘਾ ਰਖਦਾ ਘਰ ਅੰਦਰ ਸ਼ਾਹੂ ੯-੧੪
ਕਈ ਥਾਈ ਲਘੁ ਗੁਰੂ, ਗੁਰੂ ਲਘੂ ਹੋ ਜਾਂਦਾ ਵਿਗੜਿਆ ਨਹੀਂ ਜਾਪਦਾ ਜਿਸ ਤਰ੍ਹਾਂ ਉਪਰਲੀਆਂ ਤੁਕਾਂ ਵਿਚ ਹੈ। ਗੁਰੂ ਦਾ ਲਘੂ ਏਥੇ ਠੀਕ ਹੋ ਗਿਆ ਹੈ:
ਲੱਤਾਂ ਹੇਠ ਲੜਾੜੀਐ ਅਜਰਾਵਰ ਘਾਹੁ
ਲਤਾੜੀਐ ਅਸਲ ਲਤਾੜਐ ਹੈ ਪਰ ਐਬ ਨਹੀਂ।ਕਈ ਵਾਰ ਠਹਿਰਾ ਉੱਤੇ ਲਘੂ ਆ ਪੈਂਦੇ ਹਨ:
ਵੇਦ ਨ ਜਾਣੈ ਭੇਦ ਕਿਹੁ ਸ਼ੇਖ ਨਾਗਨ ਪਾਏ
ਸਤ ਸਮੁੰਦਰੀ ਮਾਨਸਰ ਨ ਅਲਖੁ ਲਖਾਏ
(ਅ) ਭਾਈ ਸਾਹਿਬ ਨੇ ਬਹੁਤੀਆਂ ਵਾਰਾਂ ਵਿਚ ਛੰਦ, ਇੱਕ ਹੀ ਨਿਭਾਇ ਹੈ। ਕਿਤੇ ਕਿਤੇ ਹੋਰ ਛੰਦ ਆਇਆ ਹੈ, ਜਿਵੇਂ:
ਢਕ ਲੈ ਚਲੀ ਚੂਹੜੀ ਕੁੱਤੇ ਦਾ ਮਾਸ
ਖੂਬੀ ਬਿੱਡਾ ਬਹੈ, ਕਿਉਂ ਹੋਇ ਬਜਾਜ।
੧੩+੯ ਅੰਤ ਗੁਰੁ ਲਘੂ ਹੈ। ਵਿਚਕਾਹੇ ਗੁਰੂ ਲਘੂ ਗੁਰੁ ਹੈ। ਏਸ ਛੰਦ ਵਿਚ ਵਖਰੀ ਵਾਰ ਨਹੀਂ।
੪੯,