(ੲ) ਜਿਸ ਛੰਦ ਦਾ ਹੁਣ ਬਿਆਨ ਕਰਨਾ ਹੈ। ਏਸ ਵਿਚ ਭਾਈ ਸਾਹਿਬ ਨੇ ੧, ੪, ੫, ੬, ੭, ੮,[1] ੧੦, ੧੧, ੧੨, ੧੫,੧੬, ੧੭, ੧੮, ੨੩, ੨੪, ੨੫, ੨੬, ੨੮, ੨੯, ੩੦, ੩੦,੩੨, ੩੩, ੩੭, ੩੯ ਨੰਬਰ ਦੀਆਂ ਵਾਰਾਂ ਲਿਖੀਆਂ ਹਨ।
ਏਸ ਛੰਦ ਵਿਚ ਬਿਆਨ ਖੁਲ੍ਹਾ ਡੁੱਲ੍ਹਾ ਹੋ ਜਾਂਦਾ ਹੈ। ਇਹ ਕਾਫ਼ੀ ਵਾਂਗ ਨਰਮ ਘਟ ਹੀ ਹੋਂਦਾ ਹੈ। ਵਾਰ ਵਾਲੀ ਕਰੜਾਈ ਹੈ। ਰੋਅਬ ਦਾਬ ਤੇ ਜ ਹੈ। ਜਿਸ ਤਰ੍ਹਾਂ ਬੈਤ ਦੀਆਂ ੩੯, ੪੦ ਆਦਿ ਇਕ ਦੋ ਮਾਤਰਾਂ ਘਟਦੀਆਂ ਵਧਦੀਆਂ ਰਹਿੰਦੀਆਂ ਹਨ, ਏਸੇ ਤਰ੍ਹਾਂ ਏਸ ਛੰਦ ਦਾ ਹਾਲ ਹੈ। ਪਰ ਇਹ ਝਗੜਾ ਇਹਦੇ ਠਹਿਰਾ ਤਕ ਰਹਿੰਦਾ ਹੈ। ੧੪, ੧੫, ੧੬ ੧੬ ਮਾਤਰਾਂ ਹੋਂ ਦੀਆਂ ਹਨ ਤੇ ਅਖੀਰ ਦੋ ਗੁਰੂ।
ਭਾਈ ਕਾਨ੍ਹ ਸਿੰਘ ਨਾਭਾ ਨੇ ਗੁਰੂ ਛੰਦ ਦਵਾਕਰ ਵਿਚ ੧੬ ੧੬ ਦਾ ਵਖਰਾ ਰੂਪ ਦਸਿਆ ਹੈ ਤੇ ਮਾਤਰਾਂ ਖਿਚ ਕੇ ੧੬ ਬਣਾਈਆਂ ਹਨ।
ਬਲਿਹਾਰੀ ਤਿੰਨ੍ਹਾਂ ਗੁਰ ਸਿੱਖਾਂ ਜਾਇ ਜਿਨ੍ਹਾਂ ਗੁਰਦਰਸਨ ਡਿੱਠਾ।
ਤਿਨ੍ਹਾਂ ਦੀ ਟਿੱਪੀ ਦੀ ਲੋੜ ਨਹੀਂ। ਏਥੇ ਤਿਨ੍ਹਾਂ ਠੀਕ ਹੈ। ਤਿੰਨ੍ਹਾਂ ਨਹੀਂ ਫਬਦਾ। ਮਾਤਰਾਂ ੧੫, ੧੬+੧੬ ਵਾਲਾ ਹੀ ਛੰਦ ਹੈ। ਜਿਸ ਦੀਆਂ ੧੪ ਮਾਤਰਾਂ ਵੀ ਪਹਿਲੇ ਆ ਜਾਂਦੀਆਂ ਹਨ। ਮਾਤਰਾਂ ਉਚਾਰਨ ਮੁਤਾਬਕ ਗਿਣੀਆਂ ਜਾਣ ਤਾਂ ਠੀਕ ਹੋਂਦਾ ਹੈ। ਏਸ ਰੂਪ ਦੀ ਇਕ ਮਸਾਲ ਕਾਫ਼ੀ ਹੈ:-
ਆਇਆ ਸੁਣਿਆ ਬਿਦਰ ਦੇ ਬੋਲੈ ਦੁਰਜੋਧਨੁ ਹੋਇ ਰੁਖਾ
ਘਰ ਅਸਾਡੇ ਛਡਿ ਕੈ ਗੋਲੇ ਦੇ ਘਰਿ ਜਾਇ ਕਿ ਸੁਖਾ
- ↑ ਦੂਜੀ ਪਉੜੀ ਛਡ ਕੇ