੨੦ ਮਾਤਰੇ ਛੰਦ ਵਿਚ ੬੫ ਜਾਂ ੭੦ ਦੇ ਲਗ ਪਗ ਪਉੜੀਆਂ ਦੁਫ਼ਾਰੀਆ ਹੀ ਚਲੀਆਂ ਗਈਆਂ ਹਨ । ਏਸ ਲੈ ਜਾਂ ਤੋਲ ਵਿਚ ੩, ੧੪, ੧੯, ੨੦, ੨੧, ੨੨ ਨੰਬਰ ਦੀਆਂ ਵਾਰਾਂ ਹਨ । ਏਥੇ ਅੰਤਲੇ ਕਾਫੀਏ ਵਾਲੀ ਕੋਈ ਮਸਾਲ ਨਹੀਂ ਦੇਣੀ । ਦੁਫੀਆ ਪਉੜੀਆਂ ਹੋਰ ਥਾਈਂ ਨਹੀਂ ਦਿਤੀਆਂ ਤੇ ਹੁਣ ਢੇਰ ਸਾਰੀਆਂ ਦਿਤੀਆਂ ਜਾ ਰਹੀਆਂ ਹਨ ਕਿ ਚੰਗੀ ਤਰ੍ਹਾਂ ਪਰਖ ਹੋ ਜਾਵੇ ਕਿ ਐਵੇਂ ਕਾਫੀਏ ਬੀੜੇ ਨਹੀਂ ਹੋਏ । ਦੁਕਾਫੀਆ ਪਉੜੀ ਦੀ ਚਟਕ ਮਟਕ ਉਪਮਾਨ (ਨਸ਼ਾਨੀ) ਨਾਲੋਂ ਵਖਰੇ ਨਖਰੇ ਦੀ ਹੈ । ਜਿਸ ਤਰ੍ਹਾਂ ਅਖਾੜਾ ਗੱਡਿਆ ਹੋਵੇ ਤੇ ਛਾਲਾਂ ਮਾਰਨ ਵਾਲੇ ਗਭਰੂ ਨਸਦੇ ਨਸਦੇ ਆਉਂਦਿਆਂ, ਬੰਨੇ ਉਤੇ ਛਿਨ ਮਾਤਰ ਲਈ ਅਟਕ ਕੇ ਛਾਲ ਮਾਰਦੇ ਹਨ, ਏਸੇ ਤਰ੍ਹਾਂ ਪਹਿਲੋ ਕਾਫੀਏ ਤੇ ਜੀਭ ਰੁਕਦੀ ਹੋਈ ਅਗਾਂਹ ਰਵਾਨੀ ਦਾ ਰਸ ਮਾਣਦੀ ਹੈ।
ਡਿਉਢ ਦੇ ਕਾਫੀਏ ਵਾਂਗ ਏਥੇ ਸਜਾ ਲਈ ਤੁਕਾਂਤ ਨਹੀਂ ਵਰਤੋਂ। ਇਕੱਲੀ ਇਹ ਗਲ ਹੀ ਭਾਈ ਸਾਈ ਸਾਹਿਬ ਨੂੰ ਪਿੰਗਲ ਤੇ ਪੰਜਾਬੀ ਦੇ ਵਡੇ ਵਿਦਵਾਨ ਬਣਾ ਰਹੀ ਹੈ।
ਲੋਹਾ ਅਹਿਰਣ ਪਾਇ ਤਾਵਣ ਤਾਇਆ
ਘਣ ਅਹਿਰਣਿ ਹਵਾਇ ਦੁਖ ਸਹਾਇਆ
ਆਰਸੀਆਂ ਘੜਵਾਇ ਮੱਲ ਕਰਾਇਆ
ਖਹੁਰੀ ਸਾਣ ਧਰਾਇ ਅੰਗ ਹਛਾਇਆ
ਪੈਰਾਂ ਹੇਠ ਰਖਾਇ ਸਿਕਲ ਕਰਾਇਆ
ਗੁਰਮੁਖ ਆਪਿ ਗਵਾਇ ਆਪ ਦਿਖਾਇਆ॥੧੪॥
ਵਾਰ॥੧੪॥੧੪
ਮਜ਼ਮੂਮ ਦੇ ਨਿਭਾ ਦਾ ਵੀ ਖਿਆਲ ਰਖਿਆ ਹੈ। ਚੰਗਾ ਰੁੱਖ ਵਢਾਇ ਰਬਾਬ ਘੜਾਇਆ