ਸਮੱਗਰੀ 'ਤੇ ਜਾਓ

ਪੰਨਾ:ਭਾਈ ਗੁਰਦਾਸ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਗੋਂ ਵਾਰਾਂ ਦੇ ਮਹਿਲ ਆਪ ਸਵਾਰੇ ਹਨ।

ਏਸ ਮਹਾਂ ਕਵੀ ਨੂੰ ਪ੍ਰੇਰਨਾ ਹਰ ਸ਼ੈ ਵਿਚੋਂ ਮਿਲੀ ਹੈ ਜਿਸ ਤਰ੍ਹਾਂ ਬਹੁ ਮੁਖੀ ਗਿਆਨ' ਵਿਚ ਵਿਚਾਰ ਕੀਤੀ ਹੈ। ਉੱ ਗੁਰਬਾਣੀ ਦੇ ਅਸਰ ਦਾ ਇਸ਼ਾਰਾ ਕੀਤਾ ਹੈ, ਏਸ ਗੱਲੋਂ ਇਨਕਾ ਨਹੀਂ ਹੋ ਸਕਦਾ। ਹੋਵੇ ਵੀ ਕਿਉਂ ਭਾਈ ਸਾਹਿਬ ਦੀ ਬਾਣੀ ਗੁਰਬਾਣੀ ਦੀ ਕੁੰਜੀ ਕਿਹਾ ਗਿਆ ਹੈ। ਜਾਣੋ ਗੁਰੂ ਗ੍ਰੰਥ ਜੀ ਜੰਦ ਹਨ। ਜੰਦਰੇ ਤੇ ਕੁੰਜੀ ਵਿਚ ਲੋਹੇ ਦੀ ਸਾਂਝ ਤਾਂ ਹੋਣੀ ਹੀ ਹੋ ਨਾ।ਹਾਂ ਦੋਹਾਂ ਦੀਆਂ ਸ਼ਕਲਾਂ ਅੱਡੋ ਅੱਡ ਹਨ। ਪਰ ਦੋਨਾਂ ਸਤਿ ਤੇ ਗਿਆਨ ਦੇ ਖਜ਼ਾਨੇ ਨੂੰ ਸੰਭਾਲਿਆ ਹੋਇਆ ਹੈ। ਉਹ ਦੰਭ ਦਾ ਧਾੜਾ ਨਹੀਂ ਪੈਂਦਾ। ਕਰਮ ਕਾਂਡੀ ਸੰਨ੍ਹ ਨਹੀਂ ਲਗਦੀ।

ਭਾਈ ਸਾਹਿਬ ਦੇ ਸੋਮੇ ਵਿਚ ਮਹਲੇ ਪਹਿਲੇ ਦਾ ਸ਼ਲੋਕ ਹੈ:

ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖੁ ਕਰ ਉਡਰਿਆ
ਕੂੜੁ ਅਮਾਵਸ ਸਚੁ ਚੰਦਰਮਾ ਦੀਸੇ ਨਾਹੀ ਕਹ ਚੜ੍ਹਿਆ

ਭਾਈ ਸਾਹਿਬ ਪਹਿਲੀ ਵਾਰ ਦੀ ੩੦ ਪਉੜੀ ਵਿਚ ਫਰਮਾਂਦੇ ਹਨ
ਕਲਿ ਆਈ ਕੁੱਤੇ ਮੁਹੀ ਖਾਜ ਹੋਆ ਮੁਰਦਾਰ ਗੁਸਾਈ।

ਮਜ਼ਮੂਨ ਨੂੰ ਆਪਣੇ ਬਿਆਨਾ ਦੇ ਜ਼ੋਰ ਨਾਲ ਨਿਭਾਇਆ ਕਲਿ ਦੇ ਲਫਜ਼ ਨਾਲ ਇਸ਼ਾਰਾ ਦਿੱਤਾ ਹੈ ਕਿ ਸ਼ਲੋਕ ਸਾਹਵੇਂ ਕਵੀ ਭਾਸ਼ਾ ਦੇ ਜ਼ੋਰ ਵਖਰਾ ਹੋ ਗਿਆ ਹੈ। ਹਾਂ ਭਾਈ ਸਾ ਪਾਰਖੂਆਂ ਨੂੰ ਦਸ ਰਹੇ ਹਨ ਕਿ ਕਿਸ ਤਰ੍ਹਾਂ ਚੀਜ਼ ਫਬਾਈ ਦਾ ਪ੍ਰੇਰਨਾ ਦੇ ਕੀ ਅਰਥ ਹਨ? ਆਪਣੇ ਵਹਾ ਨਾਲ ਭਾਈ ਸਾਹਿ ਉਪਰ ਆਖੇ ਵਹਿਣ ਵਾਂਗ ਬਣ ਗਏ ਹਨ। ਏਥੇ ਇਕ ਦਿੱਤੀ ਹੀ ਕਾਫੀ ਹੈ:

ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ।

੫੬