ਸਮੱਗਰੀ 'ਤੇ ਜਾਓ

ਪੰਨਾ:ਭਾਈ ਗੁਰਦਾਸ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੂੜ ਅੰਧਾਰਾ ਤੇ ਕੂੜ ਅਮਾਵਸਿ ਆਇਆ ਹੈ। ਸ਼ਲੋਕ ਵਿਚ ਥੋੜਿਆਂ ਲਫਜ਼ਾਂ ਨਾਲ ਗਲ ਮੱਕੀ ਹੈ।ਏਥੇ ਭਾਈ ਸਾਹਿਬ ਬੜੀ ਸਿਆਣਪ ਨਾਲ, ਨਕਲ ਦੇ ਦੋਸ਼ੋਂ ਬਚੇ ਹਨ। ਗੁਰੂ ਨਾਨਕ ਸਾਹਿਬ ਦੀ ਜ਼ਬਾਨੀ ਸਿੱਧਾਂ ਨੂੰ ਜਵਾਬ ਦਵਾਉਂਦੇ ਹਨ। ਏਸ ਲਈ ਹੁਨਰ ਇਹੀ ਮੰਗ ਕਰਦਾ ਸੀ ਕਿ ਗੁਰੂ ਜੀ ਦੇ ਸ਼ਬਦ ਰੱਖੇ ਜਾਣ।

ਜਪੁ ਨੀਸਾਣ ਦੇ ਸ਼ਲੋਕ ਨੂੰ ਇਉਂ ਬਿਆਨਿਆ ਹੈ।

ਪਵਣ ਗੁਰੂ ਗੁਰ ਸ਼ਬਦ ਰਾਗ ਨਾਦ ਵਿਚਾਰਾ
ਮਾਤ ਪਿਤਾ ਜਲੁ ਧਰਤਿ ਹੈ ਉਤਪਤਿ ਸੰਸਾਰਾ
ਦਾਈ ਦਾਇਆ ਰਾਤ ਦੇਹੁ ਵਰਤੈ ਵਰਤਾਰਾ

ਅੱਗੇ ਭਾਈ ਸਾਹਿਬ ਨੇ ਆਪਣਾ ਰਸਤਾ ਬਣਾਇਆ ਹੈ:

ਸ਼ਿਵ ਸ਼ਕਤਿ ਦਾ ਖੇਲੁ ਮੇਲੁ ਪਰਕਿਰਤ ਪਸਾਰਾ
ਪਾਰਬ੍ਰਹਮ ਪੂਰਨ ਬ੍ਰਹਮ ਘਟ ਚੰਦੂ ਅਕਾਰਾ
ਆਪੇ ਆਪ ਵਰਤਦਾ ਗੁਰਮੁਖ ਨਿਰਧਾਰਾ। ਵਾਰ ੨-੧੯

ਇਉਂ ਲਗਦਾ ਹੈ ਜਿਵੇਂ ਹੇਠਲੀਆਂ ਤਕਾਂ ਵਾਸਤੇ ਸ਼ਲੋਕ ਉਚਾਰਿਆ ਗਿਆ ਸੀ।

ਜੋ ਦੀਸਹਿ ਗੁਰ ਸਿਖੜਾ ਤਿਸੁ ਨਿਵ ਨਿਵ ਲਾਗਾ ਪਾਇ ਜੀਉ

ਆਦਿ ਤੁਕਾਂ ਤੋਂ' ਭਾਈ ਸਾਹਿਬ ਨੇ ਬਾਹਰਵੀਂ ਵਾਰ ਦੀਆਂ ਪਉੜੀਆਂ ਰਚੀਆਂ, ਜਿਨ੍ਹਾਂ ਦੇ ਮੋਹਰਲੇ ਬੋਲ ਹਨ “ਕੁਰਬਾਣੀ ਤਿਨ ਗੁਰਸਿਖਾਂ, ਹਉ ਤਿਸੁ ਵਿਟਹੁ ਵਾਰਿਆ, ਹਉ ਤਿਸੁ ਘੋਲ ਘੁਮਾਇਆ ਹਉ ਤਿਸ ਦੇ ਚਉਖੰਨੀਐ, ਹਉ ਸਦਕੇ ਤਿਨਾਂ ਗੁਰਸਿਖਾਂ।

ਗੁਰੂ ਅੰਗਦ ਦੇਵ ਜੀ ਫਰਮਾਂਦੇ ਹਨ:—

੫੮.