ਜਿਉਂ ਕਰ ਖੂਹਹੁ ਨਿਕਲੈ ਗਲ ਬੱਧੇ ਪਾਣੀ
ਜਿਊਂ ਮਣਿ ਕਾਲੇ ਸੱਪੂ ਸਿਰ ਹੱਸ ਦੇਇ ਨ ਜਾਣੀ
ਜਾਣ ਕਥੂਰੀ ਮਿਰਗੀ ਤਨ ਮਰ ਮੁਕੈ ਆਣੀ
ਤੇਲ ਤਿਲਹੁ ਕਿਉ ਨਿਕਲੈ ਵਿਣੁ ਪੀੜੈ ਘਾਣੀ
ਜਿਉਂ ਮੂੰਹ ਭੰਨੇ ਗਰੀ ਦੇ ਨਲੀਏਰ ਨੀਸਾਣੀ
ਬੇ ਮੁਖ ਲੋਹਾ ਸਾਧੀਐ ਵਾਗੀ ਵਾਦਾਣੀ। ੧੩-੩੪
ਅਜਿਹੀਆਂ ਮਸਾਲਾਂ ਬੇਅੰਤ ਹਨ। ਇਕ ਪਉੜੀ ਹੋਰ ਦੇ ਕੇ ਇਹ ਪਰਸੰਗ ਬੰਦ ਕਰ ਦਿਆਂਗਾ:
ਜਿਉਂ ਮਰਜਾਦਾ ਹਿੰਦੂਆਂ[1] ਗਊਮਾਸ ਅਥਾਜ
ਮੁਸਲਮਾਣਾ ਸੂਅਰਹੁੰ ਸਉਗੰਦ ਵਿਆਜ
ਸਹੁਰਾ ਘਰ ਜਵਾਈਐ ਪਾਣੀ ਮਦਰਾਜੁ
ਸਹਾ ਨ ਖਾਈ ਚੂਹੜਾ ਮਾਇਆ ਮੁਹਤਾਜੁ
ਜਿਉ ਮਿਠੈ ਮਖੀ ਮਰੈ ਤਿਸੁ ਹੋਇ ਅਕਾਜੁ
ਤਿਉਂ ਧਰਮਸਾਲ ਦੀ ਝਾਕ ਹੈ ਵਿਹੁ ਖਡੂੰ ਪਾਜੁ ੧੨-੩੫
ਕਈ ਥਾਈਂ, ਕਬੀਰ ਜੀ ਦੀ ਖੱਡੀ ਦਾ ਕਪੜਾ ਲਗਦਾ ਹੈ। ਗਹੁ ਕੀਤਿਆਂ ਤਾਣਾ ਪੇਟਾ ਗੁਰੂ ਕੇ ਦਾਸ ਦਾ ਹੀ ਲਗਦਾ ਹੈ। ਗਉੜੀ ਕਬੀਰ ਜੀ:
ਨਗਨ ਫਿਰਤ ਜੌ ਪਾਈਐ ਜੋਗੁ। ਬਨ ਕਾ ਮਿਰਗ ਮੁਕਤਿ ਸਭਹੋਗ
ਕਿਆ ਨਾਗੇ ਕਿਆ ਬਾਧੇ ਚਾਮ। ਜਬ ਨ ਚੀਨਸਿ ਆਤਮ ਰਾਮ
ਮੂਡ ਮੁੰਡਾਏ ਜੌ ਸਿਧ ਪਾਈ। ਮੁਕਤਿ ਭੇਡ ਨ ਗਈਆ ਕਾਈ
ਬਿੰਦੁ ਰਾਖਿ ਜੋ ਤਰੀਐ ਭਾਈ। ਸੁਬਰੇ ਕਿਉ ਨ ਪਰਮ ਗਤਿ ਪਾਈ
੬੩,
- ↑ ਹਕ ਪਰਾਇਆ ਨਾਨਕਾ ਉਸ ਸੂਅਰ ਉਸ ਗਾ