ਕਹਿਤ ਕਬੀਰ ਸੁਨਹੁ ਨਰ ਭਾਈ
ਰਾਮ ਨਾਮੁ ਬਿਨੁ ਕਿਨੁ ਗਤਿ ਪਾਈ॥
ਭਾਈ ਸਾਹਿਬ:
ਮਿਲੈ ਨਾ ਤੀਰਥ ਨ੍ਹਾਤਿਆਂ ਜਲ ਤੜਾ ਵਾਸੀ
ਵਾਲ ਵਧਾਇਐ ਪਾਈਐ ਬੜ ਜਟਾ ਪਲਾਸੀ
ਨੰਗੇ ਰਹਿਆ ਜੇ ਪਾਈਐ ਵਣਿ ਮਿਰਗ ਉਦਾਸੀ
ਭਸਮ ਲਾਇ ਜੇ ਪਾਈਐ ਖਰੁ ਖੇਹ ਨਿਵਾਸੀ
ਜੇ ਪਾਈਐ ਚੁਪ ਕੀਤਿਆ ਪਸੂਆ ਜੜ ਹਾਸ
ਵਿਣੁ ਗੁਰ ਮੁਕਤਿ ਨ ਹੋਵਈ ਗੁਰ ਮਿਲੈ ਖਲਾਸੀ। ਵਾਰ ੩੬-੧੪
ਏਸੇ ਵਾਰ ਵਿਚ ਉਪਰਲਾ ਭਾਵ ਨਵੇਂ ਤੇ ਨਿਆਰੇ ਦ੍ਰਿਸ਼ਟਾਂਤਾਂ ਨਾਲ ਆਇਆ ਹੈ। ਪਾਠਕ ਇੱਕੋ ਗਲ ਸਮਝਦਾ ਹੋਇਆ ਵੀ ਪੜ੍ਹੀ ਜਾਂਦਾ ਹੈ।ਇਕ ਸਾਹਿਤਕ ਰਸ ਆਉਂਦਾ ਹੈ ਤੇ ਆਪਣੇ ਗਿਆਨ ਦੇ ਸੋਮੇ, ਵਾਰਾ ਨੂੰ ਸਮਝਦਾ ਹੈ।
ਉਪਮਾ ਦ੍ਰਿਸ਼ਟਾਂਤ ਆਦਿ ਦੀ ਪ੍ਰੇਰਨਾ ਕਵੀ ਜੀ ਨੂੰ ਆਪਣੇ ਸੋਮਿਉਂ ਮਿਲਦੀ ਹੈ। ਚੰਦਨ ਦਾ ਹਰ ਸ਼ੋ ਨੂੰ ਮਹਿਕਾਣਾ, ਰਾਤ ਨੂੰ ਚਕਵੀ ਚਕਵੇ ਦਾ ਵਿਛੋੜਾ ਦੇਖਣਾ, ਸੂਰਜ ਦਾ ਕੰਵਲਾਂ ਨੂੰ ਖਿੜਾਣ ਭੌਰਿਆਂ ਦਾ ਕੰਵਲਾਂ ਉੱਤੇ ਘੂਕਰ ਪਾਣਾ, ਕੋਇਲਾਂ ਦਾ ਅੰਬਾਂ ਤੋਂ ਸਦਕੇ ਜਾਣਾ, ਮੋਰਾਂ ਦਾ ਘਟਾ ਦੇਖ ਕੇ ਪੈਲਾਂ ਪਾਣਾ, ਮੱਛੀਆਂ ਦਾ ਪਾਣੀ ਬਿਨਾਂ ਲੁਛਣਾ, ਮ੍ਰਿਗ ਦਾ ਕਸਤੂਰੀ ਪਿੱਛੇ ਭਟਕਣਾ, ਹਰਨ ਦਾ ਬਾਝ ਪਾਣੀ ਮਾਰੂਥਲ ਵਿਚ ਤੜਫਣਾ, ਘੰਡੇਹੇੜੇ ਦੇ ਸ਼ਬਦ ਕਰਕੇ ਹਰ ਹੋਰਾਂ ਦਾ ਫਸਣਾ, ਤੀਰਥ ਤੇ ਬਗਲੇ ਦਾ ਰਹਿਣਾ ਤੇ ਵਾਦੀਓਂ ਬਾਜ਼ ਨੇਂ ਆਉਣਾ, ਦੀਵੇ ਉੱਤੇ ਪਤੰਗ ਦਾ ਜਾਨ ਹੂਲਣਾ, ਨਾਰ ਭੜੀ ਦਾ ਪਿਆਰ, ਚਕਵੀ ਸੂਰਜ ਦਾ ਹੇਤ, ਚੰਦ ਚਕੋਰ ਦੀ ਪ੍ਰੀਤੀ, ਉ ਨੂੰ ਸੂਰਜ ਦਾ ਨਾ ਸੁਝਣਾ, ਆਦਿ ਚੀਜ਼ਾਂ ਆਪਣੇ ਸੋਮਿਓਂ