ਸਮੱਗਰੀ 'ਤੇ ਜਾਓ

ਪੰਨਾ:ਭਾਈ ਗੁਰਦਾਸ.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵੇਲੇ ਹੀ ਘੜੀਆਂ ਹੋਈਆਂ ਸਨ। ਪਹਿਲਾਂ ਹੀ “ਮੇਰਾ ਮਨ ਲੋਚੇ ਵਾਲੀਆਂ ਚਿਠੀਆਂ ਲੁਕਾ ਛੁਪਾ ਲਈਆਂ ਸਨ ਤੇ ਹੁਣ ਰਾਜ ਆਪਣਾ ਹੋ ਗਿਆ।ਗੁਰੂ ਅਰਜਨ ਦੇਵ ਜੀ ਠੰਢੇ ਦਿਲ ਨਾਲ ਸਭ ਕਾਰੇ ਦੇਖਦੇ ਰਹੇ।

ਭਾਈ ਸਾਹਿਬ ਗੋਇੰਦਵਾਲੋਂ ਰਾਮਦਾਸ ਪੁਰ ਪੁਜੇ। ਓਥੇ ਦੇਗਾਂ ਮੂਧੀਆਂ ਤੇ ਲੰਗਰ ਮਸਤਾਨਾ ਡਿੱਠਾ। ਉਸ ਦਿਨ ਆਪ ਨੂੰ ਵੀ ਮਿੱਸਾ ਪ੍ਰਸ਼ਾਦ ਮਿਲਿਆ। ਹੱਕੇ ਬੱਕੇ ਰਹਿ ਗਏ ਪਈ ਏਡਾ ਅਨਰਥ ਗੁਰੂ ਰਾਮਦਾਸ ਦੀ ਏਨੀ ਹੁਕਮ ਅਦੂਲੀ ਆਪਣੇ ਘਰ ਨੂੰ ਘਰ ਦਾ ਦੀਵ` ਹੀ ਲਗ ਪਿਆ ਹੈ। ਸੋਚਿਆ ਕੀ ਸਿੱਖੀ ਏਸ ਤਰ੍ਹਾਂ ਮਿਟ ਈ ਜਾਏਗੀ? ਕੀ ਸੂਰਜ ਉੱਤੇ ਬਦਁਲ ਟਿਕੇ ਹੀ ਰਹਿਣਗੇ? ਕੀ ਗੁਰਸਿੱਖ ਗੁਰੂ ਦੀ ਭੁੱਖ ਤਕਲੀਫ਼ ਸਹਾਰ ਸਕਦਾ ਹੈ? ਭਾਈ ਸਾਹਿਬ ਨੇ ਭਾਈ ਬੁਢੋ ਜੀ ਨੂੰ ਬੀੜਾਂ ਸਦਾਇਆ ਤੇ ਸਾਰਾ ਮਾਮਲਾ ਦਸਿਆ।ਲੰਗਰ ਤੇ ਹੋਰ ਚੀਜ਼ਾਂ ਅੱਖੀਂ ਦਿਖਾਈਆਂ। ਵਿਚਾਰ ਕੇ ਸਿੱਟਾ ਕਢਿਆ ਪਈ ਸੰਗਤਾਂ ਨੂੰ ਅਸਲੀ ਗਲ ਸਮਝਾਈ ਜਾਵੇ।

ਭਾਈ ਸਾਹਿਬ ਨੇ ਸਿਖਾਂ ਰਾਹੀਂ ਗੁਰੂ ਰਾਮਦਾਸ ਜੀ ਦਾ ਸੁਨੇਹਾ ਹਰ ਇਕ ਨੂੰ ਚੁਫੇਰੇ ਭੇਜਿਆ | ਆਪ ਵੀ ਜ਼ਰੂਰੀ ਥਾਵਾਂ ਤੇ ਪੁਜੇ, ਗੁਰੂ ਦੇ ਚਰਣਾਂ ਵਿਚ ਹਾਜ਼ਰ ਹੋਣ ਦਾ ਉਤਸ਼ਾਹ ਦਿੱਤਾ ਤੇ ਗੁਰੂ ਦਾ ਲੰਗਰ ਤੋਰੀ ਰਖਣ ਦਾ ਪਹਿਲਾ ਧਰਮ ਦੱਸਿਆ। ਕਈ ਵਾਰੀ ਆਪ ਗੁਰੂ ਦੇ ਮਹਿਲਾਂ ਤੋਂ ਕੋਹ ਕੁ ਦੀ ਵਿਥ ਤੇ[1]ਪਿਪਲੀ ਹੇਠ ਇਕ ਥੜ੍ਹੇ ਤੇ ਆ ਬਹਿੰਦੇ ਤੇ ਗੁਰੂ ਕੇ ਲਈ ਲੰਗਰ ਭੇਟਾ ਜਾਂਦੇ|ਮਲੂਮ ਹੋਂਦਾ ਹੈ ਏਧਰ ਦੀ ਸੰਗਤ ਪ੍ਰਿਬੇਈ ਪਾਰਟੀ ਤੋਂ ਬਹੁਤ ਡਰਦੀ ਸੀ।ਭਾਈ ਸਾਹਿਬ ਨੂੰ ਹੀ ਵਸਤਾਂ ਪੁਚਾ ਦੇਂਦੀ ਸੀ।


੧੩

  1. ਜਿੱਥੇ ਹੁਣ‘ਪਿਪਲੀ ਸਾਹਿਬ ਗੁਰੂਦਵਾਰਾ ਹੈ।