ਪੰਨਾ:ਭਾਈ ਗੁਰਦਾਸ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੁਰੂ ਅਰਜਨ ਜੀ ਨੂੰ । ਭਾਈ ਸਾਹਿਬ ਸਮਝਾ ਰਹੇ ਹਨ ਮੀਣਿਆਂ ਮਸੰਦਾਂ ਨੂੰ । ਉਹ ਵਾਰ ਏਸੇ ਕਾਰਨ ਵੱਡੀ ਹੋ ਗਈ ਹੈ । ਘੜੀ ਮੁੜੀ, ਜੋ ਸੰਗਤਾਂ ਨੂੰ ਇਉਂ ਨਾ ਦੱਸਿਆ ਜਾਂਦਾ ਤਾਂ ਹਰ ਰਾਰ ਦੇ ਵੇਲੇ ਬਾਈ ਕੀ ਸੈਂਕੜੇ ਮੰਜੇ ਡਠ ਜਾਣੇ ਸਨ । ਰਾਇ ਹੋਰਾਂ ਦਾ ਮਣਸ਼ਾ ਜ਼ਿਆਦਾ ਗੁਰੂ ਕੀਵਤ ਦਾ ਹੈ । ਭਾਈ ਸਾਹਿਬ ਦਾ ਇਰਾਦਾ ਲੋਕਾਂ ਨੂੰ ਗਿਆਨ ਦੇਣ ਦਾ ਹੈ । ਟੀਚਿਉਂ ਕੋਈ ਨਹੀਂ ਉਖੜਿਆ। ਗੁਰੂਆਂ ਨੂੰ ਇਕ ਜੋਤ ਆਪਣੇ ਸਮੇਂ ਤੇ ਸਰੋਤਿਆਂ ਮੁਤਾਬਕ ਦੋਵੇਂ ਕੀ ਤਿੰਨੇ ਠੀਕ ਤਰ੍ਹਾਂ ਨਾਲ ਬਿਆਨ ਗਏ ਹਨ । ਦੀ ਰ

ਾਇ ਹੋਰੀ, ਖੀਰ ਆਲੀ, ਪਤੀ ਕੌਲ, ਦਿਲ ਖੋਟੈ ਆਕੀ ਆਦਿ ਨਾਲ ਘਰੋਗੀ ਰੰਗਤ ਆਪਣੀ ਵਾਰ ਮੁਤਾਬਕ ਕਾਫੀ ਦੇ ਗਏ ਹਨ । ਭਾਈ ਸਾਹਿਬ ਵਾਰ ਦੇ ਵਿਸਥਾਰ ਅਨੁਸਾਰ ਨਹੀਂ ਦੇ । ਇਸ਼ਾਰੇ ਹਨ ਜਿਸ ਤਰ੍ਹਾਂ ਉਪਰ ਵੀ ਨੋਟ ਕੀਤੇ ਹਨ । ਭਾਈ ਜੀ, | ਗੁਰੂ ਦੀ ਬਿਅੰਤ ਮਹਾਨਤਾ ਦਿਖਾਣ ਵਲ ਬਹੁਤ ਜ਼ੋਰ ਲਾ ਰਹੇ ਹਨ । | ਸਿਰਫ ਏਸੇ ਲਈ ਕਿ ਸੰਰਤਾਂ ਸਮਝਦੀਆਂ ਜਾਣ । ਬਲਵੰਡ ਹੋਰ ਨੂੰ ਏਸ ਗਲ ਦੀ ਲੋੜ ਨਹੀਂ। ਓਹਨਾਂ ਉਸਤਤ ਕਰਨੀ ਸੀ ਜੋ ਦੇਖਿਆ ਓਹੋ ਬਿਆਨ ਕਰ ਦਿੱਤਾ | ਬੇਅਤਤਾ ਦਿਖਾਣ ਲਈ ਇਲਮੀ ਸੁਝ ਸਮਝ ਦੀ ਵਧੇਰੇ ਲੋੜ ਹੋਂਦੀ ਹੈ । ਸੋ ਇਹ ਗਲ ਗੁਰਦਾਸ ਜੀ ਦੇ ਵਾਸਤੇ ਹੀ ਖਬਰੇ ਡੂੰਮ ਨੇ ਜਾਣ ਕੇ ਛੱਡ ਦਿੱਤੀ । ਇਹਦਾ ਇਹ ਮਤਲਬ ਨਹੀਂ ਕਿ ਤੂੰਮ ਅਨਪੜ ਸਨ। ਗੁਰੂ ਦੇ ਦਰਬਾਰ ਰਹਿਣ ਵਾਲੇ ਕੀਰਤਨ ਕਰਨ ਵਾਲੇ, ਬਾਣੀ ਨੂੰ ਬਾਕਾਇਦਾ ਪੜ ਸਮਝ ਚੁੱਕੇ ਹੋਏ ਸਨ । ਜੇ ਉਹਨਾਂ ਪੜਿਆ ਹੋਇਆ ਸੀ। ਅਜ ਗੁਰ ਦੇਵ ਨੇ ਓਹੋ ਲਿਖਾ ਲਿਆ । ਇਹੀ ਗਲਾਂ ਅਜਿਹੀ ਬੋਲੀ ਵਿਚ ਪੜੀਆਂ ਸੁਣੀਆਂ ਹੋਈਆਂ ਸਨ। ਰਵਾਂ ਰਵੀ ਪਉੜੀਆਂ ਵਿਚ ਆਖੀਆਂ ਗਈਆਂ ।

ਉਹ ਅਨਪੜ ਕਿਸਤਰ੍ਹਾਂ ਹੋ ਸਕਦੇ ਸਨ ਤੇ ਅਨਪੜ ਤੋਂ